
ਮਾਨਸਾ 03,ਅਗਸਤ (ਸਾਰਾ ਯਹਾਂ/ਜੋਨੀ ਜਿੰਦਲ} : ਸ੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਾਲਾਨਾ ਮੀਟਿੰਗ ਬੀਤੀ ਰਾਤ ਜਗਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ
ਰਾਮ ਨਾਟਕ ਕਲੱਬ ਮਾਨਸਾ ਵਿਖੇ ਹੋਈ ।ਜਿਸ ਵਿੱਚ ਪਿਛਲੇ ਸਾਲ ਦਾ ਹਿਸਾਬ ਪੇਸ ਕੀਤਾ ਗਿਆ ਜੋ ਸਰਬਸੰਮਤੀ ਨਾਲ ਪਾਸ ਕੀਤਾ
ਗਿਆ ।ਇਸ ਉਪਰੰਤ ਕਲੱਬ ਦੇ ਮੈਬਰਾਂ ਦੇ ਪਰਿਵਾਰਕ ਮੈਬਰ ਜੋ ਵਿਛੜ ਗਏ ਉਹਨਾ ਨੁੰ ਸਰਧਾਂਜਲੀ ਦਿੱਤੀ ਗਈ ।ਇਸ ਤੋ ਬਾਦ
ਨਵੇ ਸਾਲ ਲਈ ਚੋਣ ਕੀਤੀ ਗਈ ਜਿਸ ਵਿੱਚ ਅਮਰਨਾਥ ਗਰਗ ਤੇ ਡਾ ਆਰ.ਸੀ ਸਿੰਗਲਾ ਸਰਪ੍ਰਸ਼ਤ ,ਪ੍ਰੇਮ ਸਿੰਗਲਾ ਪ੍ਰਧਾਨ ,ਸੁਰਿੰਦਰ
ਲਾਲੀ ਉਪਪ੍ਰਧਾਨ , ਵਿਜੈ ਧੀਰ ਜਰਨਲ ਸਕੱਤਰ ,ਨਵੀ ਜਿੰਦਲ ਜੂ.ਸਕੱਤਰ, ਸਤੀਸ ਧੀਰ ਖਜਾਨਚੀ , ਰਮੇਸ ਟੋਨੀ ਸਟੇਜ ਸਕੱਤਰ , ਜਗਦੀਸ ਜੋਗਾ
ਅਤੇ ਜਨਕਰਾਜ ਡਾਇਰੈਕਟਰ, ਲੋਕ ਰਾਜ ਅਤੇ ਪਵਨ ਧੀਰ ਮੈਕਅੱਪ ਡਾਇਰੈਕਟਰ , ਭੌਲਾ ਸਰਮਾ ,ਰਾਕੇਸ ਤੋਤਾ ਤੇ ਮੱਖਣ ਲਾਲ
ਮੇਕਅੱਪ ਮੈਨ , ਦੀਵਾਨ ਭਾਰਤੀ ਮਿਉੁੂਜਿਕ ਡਾਇਰੈਕਟਰ , ਰਾਜ ਨੋਨਾ ਸਟੋਰ ਕੀਪਰ , ਅੰਕੁਸ਼ ਕੇਲਾ ਤੇ ਮੱਖਣ ਲਾਲ ਸੀਨਰੀ
ਇੰਚਾਰਜ , ਸੁਭਾਸ ਕਾਕੜਾ ਪ੍ਰਚਾਰ ਸਕੱਤਰ , ਸਤੀਸ ਧੀਰ ਤੇ ਜਗਦੀਸ ਜੋਗਾ ਪ੍ਰਮੋਪਟਰ ,ਦੀਪਕ ਕਾਲਾ ਅਤੇ ਡਾ.ਰਾਣਾ ਸਟੇਜ
ਇੰਚਾਰਜ , ਜਗਦੀਸ ਜੋਗਾ ਤੇ ਡਾ.ਕ੍ਰਿਸਨ ਪੱਪੀ ਡਰੈਸਿੰਗ ਡਾਇਰੈਕਟਰ ਚੁਣੇ ਗਏ ।ਇਸ ਦੋਰਾਨ ਸਰਵ ਸੰਮਤੀ ਨਾਲ ਫੇੈਸਲਾ ਕੀਤਾ
ਗਿਆ ਕਿ ਇਸ ਸਾਲ ਭਗਵਾਨ ਸ੍ਰੀ ਰਾਮ ਦੀ ਲੀਲਾ ਦਾ ਮੰਚਨ ਕੀਤਾ ਜਾਵੇਗਾ ।ਇਸ ਮੋਕੇ ਕਲੱਬ ਦੇ ਤਰਸੇਮ ਬਿੱਟੂੂ ਸਰਮਾ ਤੋ
ਇਲਾਵਾ ਕਲੱਬ ਮੈਬਰ ਹਾਜਰ ਸਨ ।
