ਬੁਢਲਾਡਾ 9 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ): ਪੰਚਾਇਤੀ ਗਊਸਾਲਾ ਪ੍ਰਬੰਧਕ ਕਮੇਟੀ ਵੱਲੋਂ ਗਊਸਾਲਾਂ ਭਵਨ ਵਿੱਚ ਚੱਲ ਰਹੀ ਸ੍ਰੀ ਰਾਮ ਕਥਾ ਦੌਰਾਨ ਅਚਾਰੀਆਂ ਸੁਆਮੀ ਲਲਿਤ ਕਿਸੋਰ ਜੀ ਬਿਆਸ ਵੱਲੋਂ ਸ੍ਰੀ ਰਮਾਇਣ ਧਾਰਮਿਕ ਗ੍ਰੰਥ ਦੀ ਵਿਆਖਿਆ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਮਾਰਗ ਦਰਸਨ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਕਥਾ ਦੇ ਤੀਸਰੇ ਦਿਨ ਰਾਮ ਕਥਾ ਦਾ ਆਨੰਦ ਮਾਨਣ ਲਈ ਵਿਸੇਸ ਤੋਰ ਤੇ ਏ ਐਸ ਪੀ ਆਈ ਪੀ ਐਸ ਮਨਿੰਦਰ ਸਿੰਘ ਨੇ ਸਮੂਲੀਅਤ ਕੀਤੀ। ਇਸ ਮੋਕੇ ਤੇ ਅਚਾਰੀਆਂ ਸ੍ਰੀ ਬਿਆਸ ਜੀ ਵੱਲੋਂ ਜਿੱਥੇ ਉਨ੍ਹਾਂ ਦਾ ਸਿਰੋਪਾ ਭੇਟ ਕਰਕੇ ਸਨਮਾਨ ਕੀਤਾ ਗਿਆ ਉੱਥੇ ਸ੍ਰੀ ਰਾਮਚੰਦਰ ਜੀ ਦੇ ਪਰਿਵਾਰ ਦਾ ਸਨਮਾਨ ਚਿੰਨ ਭੇਟ ਕੀਤਾ ਗਿਆ। ਇਸ ਦੌਰਾਨ ਏ ਐਸ ਪੀ ਮਨਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਆਪਣੇ ਗੁਰੂਆ ਪੀਰਾਂ ਦੇ ਆਸਰੇ ਦੀ ਓਟ ਲੈ ਕੇ ਮਾਨਵਤਾ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰ ਧਰਮ ਵਿੱਚ ਮਾਨਵਤਾ ਦੀ ਸੇਵਾ ਪਰਮ ਧਰਮ ਮੰਨੀ ਗਈ ਹੈ। ਇਸ ਮੌਕੇ ਤੇ ਗਊਸਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ ਚੰਦ ਗੋਇਲ ,ਸੁਖਵਿੰਦਰ ਸਿੰਘ ਪਟਵਾਰੀ , ਰਾਜ ਕੁਮਾਰ ਭੱਠਲ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।