*ਸ੍ਰੀ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਨੇ ਦੂਸਰਾ ਸਥਾਪਨਾ ਦਿਵਸ ਮਨਾਇਆ*

0
74

ਮਾਨਸਾ  (ਸਾਰਾ ਯਹਾਂ/ਜੋਨੀ ਜਿੰਦਲ) :  ਮਾਨਸਾ ਸ੍ਰੀ ਰਾਧੇ ਰਾਧੇ ਪ੍ਰਭਾਤ ਫੇਰੀ  ਮੰਡਲ ਮਾਨਸਾ ਵੱਲੋ ਦੂਸਰਾ ਪ੍ਰਭਾਤ ਫੇਰੀ ਦਿਵਸ  ਬੜੀ ਸਰਧਾਂ ਤੇ ਉਤਸਾਹ ਨਾਲ ਮਨਾਇਆ ਗਿਆ। ਜਿਸ ਦੇ ਸੰਬੰਧ ਵਿੱਚ  ਰੋਜਾਨਾ ਦੀ ਤਰਾ ਅੱਜ ਵੀ ਪ੍ਰਭਾਤ ਫੇਰੀ ਸਵੇਰੇ 7ਵਜੇ ਸਿਵ ਤ੍ਰਿਵੈਣੀ ਮੰਦਰ ਤੋ ਸੁਰੂ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬਾਹਰਲੇ ਸਟੇਸਨਾ ਤੋ ਵੀ ਭਗਤਾ ਨੇ  ਸਿਰਕਤ ਕਰਕੇ ਆਪਣੀ ਹਾਜਰੀ ਲਗਵਾਈ। ਇਸ ਦੋਰਾਨ ਜੋਤੀ ਪ੍ਰਚੰਡ ਦੀ ਰਸਮ ਡਾ ਮਾਨਵ ਜਿੰਦਲ , ਨਾਰੀਅਲ ਦੀ ਰਸਮ ਡਾ ਜਨਕ ਰਾਜ ਸਿੰਗਲਾ ਨੇ ਨਿਭਾਈ। ਜਦ ਕਿ ਝੰਡੀ ਦੀ ਰਸਮ ਡਾ ਦੀਪਿਕਾ ਜਿੰਦਲ ਨੇ ਨਿਭਾਈ।ਇਸ  ਪ੍ਰਭਾਤ ਫੇਰੀ ਦੀ ਸਮਾਪਤੀ ਗੀਤਾ ਭਵਨ ਵਿਖੇ ਕੀਤੀ ਗਈ। ਇਹ ਪ੍ਰੌਗਾਮ ਰਮੇਸ ਬਾਬਾ ਜੀ ਦੀ ਪ੍ਰੇਰਣਾ ਸਦਕਾ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਮੰਡਲ ਦੀ ਸੰਚਾਲਿਕਾ ਅਨਾਮਿਕਾ ਗਰਗ ਨੇ ਦੱਸਿਆ ਕਿ  ਬਾਬਾ ਜੀ ਦੀ ਪ੍ਰੇਰਣਾ ਨਾਲ ਪੰਜਾਬ ਭਰ ਦੇ 42 ਸਹਿਰਾ ਵਿੱਚ ਇਹ ਪ੍ਰਭਾਤ ਫੇਰੀਆ ਦਾ ਸਿਲਸਿਲਾ ਲਗਾਤਾਰ  ਜਾਰੀ ਹੈ। ਇਸ ਦੋਰਾਨ ਸਹਿਰ ਦੀਆ  ਧਾਰਮਿਕ ਸੰਸਥਾਵਾ ਦੇ ਆਗੂਆ ਨੇ ਵੀ ਪਹੁੰਚ ਕੇ ਰਾਧਾ ਨਾਮ‌ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ  ਸਨਮਾਨਿਤ ਕੀਤਾ ਗਿਆ।  ਇਸ ਮੋਕੇ ਸੰਗਤਾ  ਲਈ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ ।ਇਸ ਮੋਕੇ ਦੀਵਾਨ ਭਾਰਤੀ, ਸ਼ਸ਼ੀ ਸਿੰਗਲਾ , ਵਿਨੋਦ ਰਾਣੀ,ਮੰਜੂ ਰਾਣੀ ,ਪੂਨਮ ਸਰਮਾ , ਯੁਕੇਸ ਸੋਨੂੰ , ਰਾਜ ਕੁਮਾਰ ਟਿੱਡਾ , ਬਿੰਦਰਪਾਲ ਗਰਗ  , ਪਵਨ ਧੀਰ, ਧਰਮਪਾਲ ਪਾਲੀ , ਭਾਜਪਾ ਆਗੂ ਸਤੀਸ਼ ਗੋਇਲ,ਮਦਨ ਲਾਲ, ਡਾ ਕਿ੍ਸਨ ਪੱਪੀ, ਐਡਵੋਕੇਟ ਨਵਲ ਕੁਮਾਰ,ਡਾ ਮਨੀਸ਼ ਕੁਮਾਰ,ਮਨੀਸ਼ ਬੱਬੀ ਦਾਨੇਵਾਲੀਆ, ਪ੍ਰਵੀਨ ਟੋਨੀ ਸ਼ਰਮਾ, ਦਰਸ਼ਨ ਲਾਲ, ਸੰਜੀਵ ਕੁਮਾਰ, ਆਸ਼ੂ ਲੋਂਗੋਵਾਲ, ਰਾਜੂ, ਬਬਲੀ, ਪਾਲਾ, ਅਸ਼ੋਕ ਕੁਮਾਰ, ਅਜੇ ਟੀਟੂ, ਉਮ ਪ੍ਰਕਾਸ਼, ਬਬੀਤਾ, ਵਿਜੇ ਸਿੰਗਲਾ, ਸੁਰਿੰਦਰ ਲਾਲੀ, ਸੰਨੀ ਗੋਇਲ, ਅੰਕੁਸ਼ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

NO COMMENTS