
ਮਾਨਸਾ 05 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਅਸ਼ਟਮੀ ਜਨਮ ਉਤਸਵ ਦੇ ਪਹਿਲੇ ਦਿਨ ਜੋਤੀ ਪ੍ਰਚੰਡ ਦੀ ਰਸਮ ਗੀਤਾ ਭਵਨ ਮਹਿਲਾ ਸਤਸੰਗ ਮੰਡਲ ਨੇ ਵਿਨੋਦ ਰਾਣੀ ਦੀ ਅਗਵਾਈ ਚ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਕਾਲਿਆਂਵਾਲੀ ਨੇ ਕਿਹਾ ਕਿ ਸੁੱਖ ਦੁੱਖ ਸਾਡੇ ਪਿਛਲੇ ਜਨਮਾਂ ਦਾ ਫਲ ਹੈ। ਸਾਨੂੰ ਆਪਣੇ ਅਗਲੇ ਜੀਵਨ ਨੂੰ ਸੁਖਮਈ ਬਣਾਉਣ ਲਈ ਸ਼ੁਭ ਕਰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੰਗੇ ਜੀਵਨ ਲਈ ਸਾਨੂੰ ਚੰਗਾ ਜੀਵਨ ਬਤੀਤ ਕਰਨ ਲਈ ਵਧੀਆ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਸ਼ਾ ਦਾ ਸੰਗ ਕਰਨ ਲਈ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਣਗੇ, ਪਰ ਬੁਰੇ ਲੋਕਾਂ ਦਾ ਸੰਗ ਕਰਨ ਵਾਲਿਆਂ ਨਾਲ ਸਾਡੇ ਵਿੱਚ ਮਾੜ੍ਹੇ ਗੁਣਾਂ ਦਾ ਪ੍ਰਵੇਸ਼ ਹੋਵੇਗਾ। ਇਹ ਵਿਚਾਰ ਸਾਡੇ ਸੁੱਖਮਈ ਜੀਵਨ ਨੂੰ ਨਸ਼ਟ ਕਰ ਦਿੰਦੇ ਹਨ, ਪਰ ਸਾਡੇ ਅੰਦਰ ਜੋ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਬੈਠੇ ਹਨ, ਉਹ ਸਾਨੂੰ ਗਿਰਾਵਟ ਵੱਲ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧਨ, ਦੌਲਤ ਥੋੜੇ ਸਮੇਂ ਲਈ ਸਾਡੇ ਜੀਵਨ ਵਿੱਚ ਖੁਸ਼ੀਆਂ ਦਿੰਦੇ ਹਨ, ਪਰ ਪ੍ਰਮਾਤਮਾ ਦੇ ਨਾਮ ਰੂਪੀ ਦੌਲਤ ਸਾਡੇ ਜੀਵਨ ਵਿੱਖ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਕਰਦੀ ਹੈ। ਜੋ ਕਿ ਸਦਾ ਸਾਡੇ ਨਾਲ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਜੋ ਜੀਵ ਪੈਦਾ ਹੋਇਆ ਹੈ, ਉਸ ਦੀ ਇੱਕ ਨਾ ਇੱਕ ਦਿਨ ਮੌਤ ਜਰੂਰ ਹੁੰਦੀ ਹੈ। ਮੌਤ ਕਦੇ ਦਰਵਾਜਾ ਖੜ੍ਹਕਾ ਕੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਦਾ ਕੰਮ ਕਰਦੇ ਹਨ, ਦੇਵਤਾ ਲੋਕ ਉਨ੍ਹਾਂ ਤੋਂ ਖੁਸ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੁੱਖਾਂ ਤੋਂ ਛੁੱਟਕਾਰਾ ਪਾਉਣ ਲਈ ਸਾਨੂੰ ਮਾਂ ਭਗਵਤੀ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ। ਪੰਡਤ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਮੰਦਿਰ, ਆਸ਼ਰਮ ਜਾਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾ ਕਰਨੀ ਚਾਹੀਦੀ ਹੈ। ਸੰਤ ਮਹਾਂਪੁਰਸ਼ਾਂ ਦਾ ਕਦੇ ਵੀ ਅਪਮਾਣ ਨਹੀਂ ਕਰਨਾ ਚਾਹੀਦਾ ਹੈ। ਸੰਤ ਪ੍ਰਮਾਤਮਾ ਦਾ ਦੂੁਸਰਾ ਰੂਪ ਹਨ, ਜਿਸ ਜਗ੍ਹਾ ’ਤੇ ਸੰਤਾਂ ਦਾ ਅਪਮਾਨ ਹੁੰਦਾ ਹੈ, ਉਸ ਜਗ੍ਹਾ ’ਤੇ ਕੋਈ ਨਾ ਕੋਈ ਅਣਹੋਣੀ ਜ਼ਰੂਰ ਵਾਪਰਦੀ ਹੈ। ਉਨ੍ਹਾਂ ਕਿਹਾ ਕਿ ਰਮਾਇਣ ਸਾਨੂੰ ਜਿਉਣਾ ਸਿਖਾਉਂਦੀ ਹੈ, ਅਸੀਂ ਆਪਣੇ ਜੀਵਨ ਵਿਚ ਕਿਸ ਤਰ੍ਹਾਂ ਜਿਉਣਾ ਹੈ। ਮਾਤਾ-ਪਿਤਾ ਪ੍ਰਤੀ ਸਾਡਾ ਕੀ ਫਰਜ਼ ਹੈ। ਭਾਗਵਤ ਸਾਨੂੰ ਮਰਨਾ ਸਿਖਾਉਂਦਾ ਹੈ। ਵਾਰ-ਵਾਰ ਜਿਉਣ-ਮਰਨ ਤੋਂ ਛੁਟਕਾਰਾ ਪਾਉਣ ਦਾ ਰਸਤਾ ਦਿਖਾਉਂਦੀ ਹੈ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ, ਉਪ ਪ੍ਰਧਾਨ ਮੱਖਣ ਲਾਲ, ਸਰਪ੍ਰਸਤ ਸੁਰਿੰਦਰ ਲਾਲੀ, ਸਰਪ੍ਰਸਤ ਗਿਆਨ ਚੰਦ, ਸਰਪ੍ਰਸਤ ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ., ਜਗਦੀਸ਼ ਰਾਏ, ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਸਾਸਤਰੀ ਅਮਿੱਤ ਸ਼ਰਮਾ, ਬੱਦਰੀ ਨਰਾਇਣ, ਦੀਵਾਨ ਧਿਆਨੀ, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ, ਮੂਰਤੀ, ਕਿਰਨਾ ਰਾਣੀ, ਵਿਨੋਦ ਰਾਣੀ,ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ, ਨਿਰਮਲਾ ਦੇਵੀ, ਕਿ੍ਸਨਾ ਦੇਵ, ਅਨਾਮਿਕਾ ਗਰਗ, ਮੰਜੂ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।
