
ਮਾਨਸਾ 03-08-2024 (ਸਾਰਾ ਯਹਾਂ/ਮੁੱਖ ਸੰਪਾਦਕ) “ਜਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਕਿਸੇ
ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦਾ ਮਾਹੌਲ ਖਰਾਬ ਨਹੀ ਕਰਨ ਦਿੱਤਾ ਜਾਵੇਗਾ। ਨਸ਼ਿਆਂ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣਗੇ ਅਤੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਅੱਜਕੱਲ੍ਹ ਦੇ ਹਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਲਾਅ ਐਡ ਆਰਡਰ ਕਾਇਮ ਰੱਖਿਆ ਜਾਵੇਗਾ। ਸੰਗਠਿਤ ਅਪਰਾਧਾ ਵਿਰੁੱਧ ਪ੍ਰਭਾਵਸਾਲੀ ਨੀਤੀ ਅਪਣਾਈ ਜਾਵੇਗੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਹਰ ਲੋੜਵੰਦ ਨੂੰ ਬਣਦਾ ਇੰਨਸਾਫ ਸਮੇ-ਸਿਰ ਮੁਹੱਇਆ ਕਰਵਾਉਣਾ ਉਹਨਾਂ ਦਾ ਮੁੱਢਲਾ ਕਾਰਜ ਹੋਵੇਗਾ।” ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਭਾਗੀਰਥ ਸਿੰਘ ਮੀਨਾ ੀਫਸ਼ ਜੀ ਵੱਲੋਂ ਮਿਤੀ 03.08.2024 ਨੂੰ ਐਸ.ਐਸ.ਪੀ ਮਾਨਸਾ ਦਾ ਅਹੁਦਾ ਸੰਭਾਲਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਫ-ਸੁਥਰਾ, ਕੁਰੱਪਸਨ ਰਹਿਤ, ਪਾਰਦਰਸ਼ੀ ਪੁਲਿਸ ਪ੍ਰਸ਼ਾਸਨ ਮੁਹੱਇਆ ਕਰਵਾਉਣ ਵਿੱਚ ਉਹ ਕੋਈ ਕਸਰ ਨਹੀ ਛੱਡਣਗੇ।

ਐਸ.ਐਸ.ਪੀ ਸ੍ਰੀ ਭਾਗੀਰਥ ਸਿੰਘ ਮੀਨਾ ੀਫਸ਼ ਜੀ ਨੇ ਦੱਸਿਆ ਕਿ ਉਹ ਸਾਲ 2013 ਬੈਂਚ ਦੇ ਆਈ.ਪੀ.ਐਸ ਅਫਸਰ ਹਨ ਅਤੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਆਏ ਹਨ। ਉਹ ਜਿੱਥੇ ਵੀ ਰਹੇ ਹਨ, ਜਿਲ੍ਹਾ ਵਾਸੀਆ ਵੱਲੋਂ ਉਹਨਾਂ ਨੂੰ ਹਮੇਸ਼ਾ ਸਹਿਯੋਗ
ਦਿੱਤਾ ਗਿਆ ਹੈ। ਉਹਨਾਂ ਮਾਨਸਾ ਨਿਵਾਸ਼ੀਆਂ ਪਾਸ ੋਂ ਵੀ ਉਮੀਦ ਜਤਾਈ ਹੈ ਕਿ ਉਹ ਵੀ ਭਰਪੂਰ ਸਹਿਯੋਗ ਦੇਣਗੇ। ਉਹਨਾਂ ਮਾਨਸਾ ਨਿਵਾਸੀਆਂ ਦੀ ਸ਼ਲਾਘਾ ਕਰਦਿਆਂ ਦੱਸਿਆਂ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਅਮਨ ਅਤੇ ਸ਼ਾਤੀ ਨੂੰ ਕਾਇਮ ਰੱਖਿਆਂ ਜਾ ਸਕਦਾ ਹੈ।

