
ਮਾਨਸਾ 29,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ} : ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵੱਲੋ ਅੱਜ ਪੂਰਾਣੀ ਅਨਾਜ ਮੰਡੀ ਨੇੜੇ ਰਾਮ ਨਾਟਕ ਕਲੱਬ ਕੋਲ ਕਰੋਨਾ ਤੋ ਬਚਾਅ ਲਈ ਰੁਲਦੂ ਨੰਦਗੜ ਦੀ ਰਹਿਨਮਾਈ ਹੇਠ ਟੀਕਾਕਰਣ ਕੇੈਪ ਲਾਇਆ । ਇਸ ਕੈਪ ਦੀ ਸੁਰੂਆਤ ਸੁਰੇਸ਼ ਨੰਦਗੜੀਆ ਚੈਅਰਮੈਨ ਮਾਰਕੀਟ ਕਮੇਟੀ ਮਾਨਸਾ ,ਡਾ.ਤੇਜਿੰਦਰਪਾਲ ਸਿੰਘ ਰੇਖੀ ਸਟੇਟ ਅਵਾਰਡੀ ਬੈਸਟ ਸਰਜਨ ਆਫ ਪੰਜਾਬ ,ਡਾ ਸੁਨੀਲ ਬਾਂਸਲ ਨੇ ਕਰਦਿਆ ਸੰਘ ਵੱਲੋ ਕੀਤੇ ਕੰਮਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਵੈਕਸਿਨ ਲਗਵਾਉਣੀ ਚਾਹੀਦੀ ਹੈ ਤਾ ਜੋ ਇਸ ਭਿਆਨਕ ਬੀਮਾਰੀ ਤੋ ਬੱਚਿਅ ਜਾ ਸਕੇ । ਪ੍ਰੈਸ ਸਕੱਤਰ ਰਮੇਸ ਜਿੰਦਲ ਨੇ ਦੱਸਿਆ ਕਿ ਸੰਘ ਵੱਲੋ ਇਹ ਕੈਪ ਲਗਾਤਾਰ ਜਾਰੀ ਰਹਿਣਗੇ ।ਇਸ ਮੋਕੇ ਸੰਘ ਦੇ ਵਿਨੇੈ ਮਿੱਤਲ , ਸੁਰਿੰਦਰ ਪਿੰਟਾ ,ਰਾਕੇਸ਼ ਬਾਲਾ ਜੀ ,ਰਮੇਸ ਜਿੰਦਲ ਵਿਕਾਸ ਲਿਪਸੀ , ਸੰਜੀਵ ਛੱਜੂ ,ਰੁਲਦੂ ਰਾਮ ਰੋੜੀ , ਡਾ .ਅਸੋਕ ਕੁਮਾਰ ਹਾਜਰ ਸਨ ।
