ਮਾਨਸਾ 01ਅਗਸਤ (ਸਾਰਾ ਯਹਾਂ/ਜੋਨੀ ਜਿੰਦਲ} – ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵੱਲੋ ਅੱਜ ਸੰਘ ਦੇ ਪ੍ਰਧਾਨ ਸੁਰਿੰਦਰ ਪਿੰਟਾ ਦੀ ਰਹਿਨਮਾਈ ਹੇਠ ਡਾ.ਸੁਨੀਲ ਬਾਂਸਲ ਦੇ ਸਹਿਯੌਗ ਨਾਲ ਕਰੋਨਾ ਤੋ ਬਚਾਅ ਲਈ ਟੀਕਾਕਰਣ ਕੈਪ ਲਾਇਆ ।ਇਸ ਕੈਪ ਦੀ ਸੁਰੂਆਤ ਸ੍ਰ.ਨਾਜਰ ਸਿੰਘ ਮਾਨਸ਼ਾਹੀਆ ਐਮ ਐੈਲ ਏ ਨੇ ਕਰਦਿਆ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਵੈਕਸਿਨ ਲਗਾਉਣੀ ਚਾਹੀਦੀ ਹੈ ਤਾਂ ਜੋ ਅਸੀ ਇਸ ਭਿਆਨਕ ਬੀਮਾਰੀ ਤੋ ਬਚ ਸਕੀਏ ।ਇਸ ਮੋਕੇ ਐਸ.ਐਮ ਉ ਡਾ.ਹਰਚੰਦ ਸਿੰਘ ,ਡਾ.ਵਰੁਣ ਮਿੱਤਲ ,ਡਾ.ਅੰਕੁਸ ਗੁਪਤਾ ਵਿਸੇਸ ਤੋਰ ਤੇ ਪਹੁੰਚੇ ।ਪ੍ਰੌਜੈਕਟ ਚੇਅਰਮੈਨ ਨਰੇਸ ਰੋੜੀ ਤੇ ਰੋਹਿਤ ਭੰਮਾ ਨੇ ਦੱਸਿਆ ਕਿ ਇਸ ਮੋਕੇ 220 ਵਿਅਕਤੀਆ ਨੇ ਵੈਕਸਿਨ ਲਗਵਾਈ ।ਇਸ ਮੋਕੇ ਵਿਨੈ ਮਿੱਤਲ ,ਨਰਾਇਣ ਵਕੀਲ , ਸੰਜੀਵ ਬੋਬੀ , ਰਮੇਸ਼ ਜਿੰਦਲ ,ਤਰਸੇਮ ਸਰਮਾ , ਸੰਜੀਵ ਛੱਜੂ , ਅਨਿਲ ਪੱਪੂ , ਹੁਕਮ ਚੰਦ ਬਾਂਸਲ ,ਡਾ.ਕ੍ਰਿਸਨ ਸੇਠੀ ਹਾਜਰ ਸਨ ।