
ਮਾਨਸਾ 31,ਜੁਲਾਈ (ਸਾਰਾ ਯਹਾਂ/ਜੋਨੀ ਜਿੰਦਲ ): ਸ੍ਰੀ ਬਾਕੇ ਬਿਹਾਰੀ ਮਹਿਲਾ ਕੀਰਤਨ ਮੰਡਲ ਦੀ ਪ੍ਰਧਾਨ ਸੀਮਾ ਸਿੰਗਲਾ ਦੀ ਅਗਵਾਈ ਹੇਠ ਹਰ ਸਾਲ ਦੀ ਤਰਾ ਇਸ ਵਾਰ ਵੀ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ,ਗੁਰਮੀਤ ਕੋਰ ਕੜਵਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਤਿਉਹਾਰ ਇਸ ਬਾਰ ਚਕੇਰੀਆ ਰੋਡ ਮਨਸਾ ਦੇਵੀ ਮੰਦਿਰ ਦੇ ਨੇੜੇ ਅੰਬਾ ਕਲੋਨੀ ਵਿੱਚ ਮਨਾਇਆ ਗਿਆ ।ਜਿਸ ਵਿੱਚ ਅੰਬੇ ਕਲੋਨੀ ਬਾਕੇ ਬਿਹਾਰੀ ਮੰਡਲ ਦੇ ਮੈਬਰਾ ਨੇ ਪੂਰਾ ਸਹਿਯੋਗ ਦਿਤਾ,ਸਾਥ ਹੀ ਪੰਜਾਬੀ ਵਿਰਸੇ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਗਿਆ ਅਤੇ ਗਿਧਾ ਬੋਲੀਆ ਪਾਕੇ ਖੂਬ ਆਨੰਦ ਮਾਨਿਆ।
