ਮਾਨਸਾ ਦੇ ਵਪਾਰੀਆ ਲਈ ਪ੍ਰੇਮ ਮਿੱਤਲ ਪ੍ਰਸ਼ਾਸਨ ਨੂੰ ਮਿਲਕੇ ਕਈ ਬੰਦ ਪਈਆ ਦੁਕਾਨਾ ਨੂੰ ਢਿੱਲ ਦਵਾਈ

0
638

ਮਾਨਸਾ 5,ਮਈ (ਸਾਰਾ ਯਹਾ,ਬਲਜੀਤ,ਸ਼ਰਮਾ) : ਅੱਜ ਦੁਪਹਿਰ ਵੇਲੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੂੰ ਉਨ੍ਹਾਂ ਦੇ ਦਫਤਰ ਵਿਖੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਸ੍ਰੀ ਪ੍ਰੇਮ ਮਿੱਤਲ ਦੀ ਅਗਵਾਈ ਵਿਚ ਮਾਨਸਾ ਅਤੇ ਬੁਢਲਾਡਾ ਦੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਕਰਫਿਊ ਵਿਚ ਢਿੱਲ ਦੇਣ ਲਈ ਮਿਲੇ। ਜਿਸ ਤੇ ਡੀ.ਸੀ ਮਾਨਸਾ ਨੇ ਫੌਰੀ ਧਿਆਨ ਦਿੰਦੇ ਹੋਏ ਜ਼ਿਲ੍ਹੇ ਦੇ ਹਰ ਵਪਾਰਕ ਵਰਗ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਢਿੱਲ ਦੇਣ ਦਾ ਸਮਾਂ ਨਿਸ਼ਚਿਤ ਕੀਤਾ ਹੈ। ਵਪਾਰਕ ਵਰਗ ਨੇ ਚੇਅਰਮੈਨ ਸ੍ਰੀ ਪ੍ਰੇਮ ਮਿੱਤਲ ਅਤੇ ਡਿਪਟੀ ਕਮਿਸ਼ਨਰ ਮਾਨਸਾ ਦਾ ਧੰਨਵਾਦ ਕੀਤਾ ਹੈ ਸ੍ਰੀ ਪ੍ਰੇਮ ਮਿੱਤਲ ਮਾਨਸਾ ਦੇ ਵਿਉਪਾਰੀਆ ਲਈ ਅੱਜ ਜਿਲਾ ਪ੍ਰਸ਼ਾਸਨ ਨੂੰ ਮਿਲਕੇ ਕਈ ਬੰਦ ਪਈਆ ਦੁਕਾਨਾ ਨੂੰ ਢਿੱਲ ਦੇਣ ਲਈ ਮਿੱਲੇ,ਤੇ ਖੁਲਵਾਈਆ ਦੁਕਾਨਾ

NO COMMENTS