
ਮਾਨਸਾ 13 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਮਹਾਂਕੁੰਭ ਮੌਕੇ ਇਸ਼ਨਾਨ ਕਰਨ ਲਈ ਜਾਣ ਵਾਲੀਆਂ ਜ਼ਿਆਦਾ ਤਰ ਸੰਗਤਾਂ ਰਾਮ ਮੰਦਰ ਅਯੁਧਿਆ ਅਤੇ ਕਾਸ਼ੀ ਵਿਸ਼ਵਨਾਥ ਮੰਦਰਾਂ ਦੇ ਦਰਸ਼ਨ ਵੀ ਕਰਦੀਆਂ ਹਨ ਪਰ ਮਹਾਂਕੁੰਭ ਮੌਕੇ ਕਰੋੜਾਂ ਰੁਪਏ ਖਰਚ ਕਰਕੇ ਸੰਗਤਾਂ ਲਈ ਪੁਖਤਾ ਪ੍ਰਬੰਧ ਕਰਨ ਵਾਲੀ ਯੂਪੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲਦਿਆਂ ਸ੍ਰੀ ਅਮਰਨਾਥ ਯਾਤਰਾ ਲੰਗਰ ਸੇਵਾ ਸੰਮਤੀ (ਰਜਿ 236) ਮਾਨਸਾ ਦੇ ਸ਼ਰਧਾਲੂਆਂ ਨਾਲ ਇਸ਼ਨਾਨ ਕਰਨ ਗਏ ਬਿੰਦਰਪਾਲ ਗਰਗ ਜਾਇੰਟ ਸਕੱਤਰ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਨੇ ਦੱਸਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਲਾਹਾਬਾਦ ਸੰਗਮ ਸਥਾਨ ਤੇ ਸਰਕਾਰ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਯਾਤਰੀਆਂ ਦੀ ਸੁਰੱਖਿਆ ਲਈ ਸਖ਼ਤ ਪੁਲਿਸ ਪ੍ਰਸ਼ਾਸਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਮੈਡੀਕਲ ਸਹੂਲਤਾਂ ਲਈ ਕੈਂਪ ਲਗਾਏ ਗਏ ਹਨ, ਯਾਤਰੀਆਂ ਦੇ ਠਹਿਰਣ ਅਤੇ ਖਾਣ ਪੀਣ ਲਈ ਵਿਸ਼ੇਸ਼ ਕੈਂਪ ਬਣਾਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਸਟੇਸ਼ਨਾਂ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਪਹਿਲਾਂ ਤੋਂ ਕਰਵਾਈ ਬੁਕਿੰਗ ਦੇ ਬਾਵਜੂਦ ਵੀ ਸੀਟ ਲੈਣ ਵਿੱਚ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਯੋਗੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਾਮ ਮੰਦਰ ਅਯੁਧਿਆ ਜਾਣ ਵਾਲੇ ਰਾਸਤੇ ਬੰਦ ਕਰਕੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ਼ਰਧਾਲੂ ਪਰਿਵਾਰਾਂ ਸਮੇਤ ਇਲਾਹਾਬਾਦ ਸਮੇਤ ਕਾਂਸ਼ੀ ਵਿਸ਼ਵਨਾਥ ਅਤੇ ਸ਼੍ਰੀ ਰਾਮ ਮੰਦਰ ਅਯੁਧਿਆ ਧਾਮ ਦੇ ਦਰਸ਼ਨ ਕਰਨ ਦਾ ਮਨ ਬਣਾ ਕੇ ਘਰਾਂ ਚੋਂ ਨਿਕਲੇ ਹਨ ਪਰ ਸਰਕਾਰ ਵਲੋਂ ਅਯੁਧਿਆ ਦੀ ਐਂਟਰੀ ਬੈਨ ਕਰ ਦੇਣਾ ਇਹਨਾਂ ਸਥਾਨਾਂ ਦੇ ਦਰਸ਼ਨਾਂ ਲਈ ਪੁਖਤਾ ਪ੍ਰਬੰਧ ਨਾ ਕਰ ਸਕਣ ਦੀ ਅਸਮਰਥਾ ਨੂੰ ਦਰਸਾਉਂਦਾ ਹੈ ਜੋਂ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਵੱਡੇ ਵੱਡੇ ਦਾਅਵੇ ਕਰਨ ਵਾਲੀ ਯੂਪੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਮੰਗ ਕੀਤੀ ਕਿ ਚਾਹੇ ਜ਼ਿਆਦਾ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਉਣ ਕਾਰਨ ਪ੍ਰਬੰਧਾਂ ਵਿੱਚ ਕਮੀ ਰਹਿ ਜਾਣਾ ਸੁਭਾਵਿਕ ਹੈ ਪਰ ਇਸ ਤਰ੍ਹਾਂ ਸ਼ਰਧਾਲੂਆਂ ਦੀ ਤੀਰਥ ਸਥਾਨਾਂ ਤੇ ਐਂਟਰੀ ਬੰਦ ਕਰ ਦੇਣਾ ਠੀਕ ਨਹੀਂ ਇਸ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ। ਇਸ ਮੌਕੇ ਤਰਸੇਮ ਚੰਦ, ਅਨਿਲ ਬਾਂਸਲ, ਊਸ਼ਾ ਬਾਂਸਲ, ਨਰਾਇਣ ਸ਼ਰਮਾਂ, ਸੁਰਿੰਦਰ ਲਾਲੀ,ਮਨੀਸ਼ ਚੌਧਰੀ, ਦੀਪਕ ਗਰਗ,ਮਮਤਾ ਗਰਗ, ਮੋਨਿਕਾ,ਨਿਸ਼ਾ ਰਾਣੀ , ਮਧੂ ਬਾਲਾ,ਵਨੀਸਾ਼ ਸੀਮਾ ਜਿੰਦਲ,ਸ਼ਾਲੂ ਗੋਇਲ, ਸੋਨੀਆ ਸ਼ਰਮਾ,ਊਸ਼ਾ ਰਾਣੀ, ਸਰੋਜ ਰਾਣੀ, ਜੋਤਿਕਾ, ਕਮਲੇਸ਼ ਰਾਣੀ, ਕਿਰਨਾਂ ਰਾਣੀ, ਅੰਜੂ ਬਾਲਾ ਰਾਮਪੁਰਾ, ਮੰਜੂ ਰਾਣੀ, ਸ਼ਕੁੰਤਲਾ ਦੇਵੀ, ਰਜਨੀ ਸਿੰਗਲਾ, ਪੁਜਾ ਸਿੰਗਲਾ, ਰੀਨਾ ਰਾਣੀ, ਉਰਮਿਲਾ ਦੇਵੀ , ਰਜਨੀ, ਕੰਚਨ, ਦਰਸ਼ਨਾਂ, ਦਿਆਵੰਤੀ, ਗੀਤਾ ਸ਼ਰਮਾ, ਬਬਲੀ, ਵੀਨਾ ਰਾਣੀ ,ਦੀਪਕ ਨੀਟਾ,ਹਰੀ ਓਮ, ਤਰਸੇਮ ਚੰਦ, ਅਨਿਲ ਬਾਂਸਲ, ਨਾਰਾਇਣ ਸ਼ਰਮਾ, ਬਿੰਦਰ ਪਾਲ ਗਰਗ,ਗਿਆਨੀ ਗਰਗ, ਭੂਸ਼ਨ ਗਰਗ, ਮਹੇਸ਼ ਸੂਰੀਆ, ਰਾਜ ਨੋਨਾ, ਬਬਲੂ ਜਿੰਦਲ, ਦੀਪਕ ਗਰਗ, ਜੈ ਦੇਵ ਸ਼ਰਮਾ ਆਦਿ ਹਾਜ਼ਰ ਸਨ।
