ਬੁਢਲਾਡਾ 1 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਸ੍ਰੀ ਅਮਰਨਾਥ ਯਾਤਰਾ ਤੇ ਇਸ ਸਾਲ ਰੋਕ ਲਗਾਉਣ ਕਾਰਨ ਸ਼ਿਵ ਭਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਰੋਸ ਵਜੋਂ ਅੱਜ ਸ਼ਹਿਰ ਵਿਖੇ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਐਸ ਡੀ ਐਮ ਨੂੰ ਮੰਗ ਪੱਤਰ ਦੇ ਕੇ ਯਾਤਰਾ ਖੋਲਣ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਅਨੰਦ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਬੁਢਲਾਡਾ ਸਮੇਤ ਵੱਡੀ ਤਦਾਦ ਵਿੱਚ ਸ਼ਿਵ ਭਗਤਾਂ ਵੱਲੋਂ ਹਰ ਸਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਲਈ ਬਾਲਟਾਲ ਅਤੇ ਗੁਰਮਾਰਗ ਵਿਖੇ ਲੰਗਰ ਲਗਾਏ ਜਾਂਦੇ ਹਨ ਅਤੇ ਸਿਹਤ ਸਹੂਲਤਾ, ਪਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੰਮੂ ਕਸ਼ਮੀਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਰੱਖਦਿਆਂ ਯਾਤਰਾ ਬੰਦ ਦੇ ਫੈਸਲੇ ਦਾ ਸ਼ਿਵ ਭਗਤਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਭਗਤ ਹਰ ਕਰੋਨਾ ਇਤਿਆਤ ਦੀ ਪਾਲਣਾ ਕਰਨ ਦੇ ਪਾਬੰਦ ਹੋਣਗੇ। ਉਨ੍ਹਾ ਕਿਹਾ ਕਿ ਇਹ ਯਾਤਰਾ ਬੰਦ ਹੋਣ ਨਾਲ ਉੱਥੋਂ ਦੇ ਸਥਾਨਕ ਗਰੀਬ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਉੱਥੇ ਯਾਤਰਾ ਦੋਰਾਨ ਲੋਕ ਮਿਲਣ ਵਾਲੇ ਰੁਜ਼ਗਾਰ ਤੋਂ ਵਾਝੇ ਹੋ ਜਾਣਗੇ। ਸ਼ਹਿਰ ਅੰਦਰ ਰੋਸ ਮਾਰਚ ਦੌਰਾਨ ਜ਼ੋ ਸ਼ਿਵ ਭਗਤਾਂ ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ। ਮੁਜਾਹਰਾਕਾਰੀਆਂ ਦੇ ਖਿਲਾਫ ਜੰਮੂ ਕਸ਼ਮੀਰ ਸਰਕਾਰ, ਕੇਂਦਰ ਸਰਕਾਰ ਅਤੇ ਸਰਾਇਣ ਬੋਰਡ ਦੇ ਖਿਲਾਫ ਤਖਤੀਆਂ ਫੜਿਆ ਹੋਇਆ ਸਨ। ਇਸ ਮੋਕੇ ਤੇ ਮੰਡਲ ਦੇ ਕਰਮਜੀਤ ਸਿੰਘ ਮਾਘੀ, ਜਤਿੰਦਰ ਕੁਮਾਰ ਨੀਟੂ, ਦੀਪਕ ਸ਼ਾਨਾ, ਸ਼ਤੀਸ਼ ਕੁਮਾਰ ਟੀਟੀ, ਰਾਕੇਸ਼ ਜੈਨ, ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਵਿਜੈ ਜੈਨ, ਸੁਭਾਸ਼ ਸ਼ਰਮਾਂ, ਬਿੱਲਾ ਬਿਹਾਰੀ, ਰਾਜੂ ਬਾਬਾ, ਆਸ਼ੂ ਠੇਕੇਦਾਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।