*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ਖ਼ੁਫ਼ੀਆ ਏਜੰਸੀਆਂ ਦਾ ਛਾਪਾ, ਧਮਾਕਾਖ਼ੇਜ਼ ਸਮੱਗਰੀ ਬਰਾਮਦ*

0
179

ਜਲੰਧਰ( ਸਾਰਾ ਯਹਾਂ): ਕੌਮੀ ਜਾਂਚ ਏਜੰਸੀ (NIA) ਤੇ ਇੰਟੈਲੀਜੈਂਸ ਬਿਊਰੋ (IB) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਛਾਪਾ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੀ ਭਾਵੇਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਅਜਿਹੀਆਂ ਖਬਰਾਂ ਹਨ ਕਿ ਕੇਂਦਰੀ ਜਾਂਚ ਟੀਮਾਂ ਅੱਧੀ ਰਾਤ ਦੇ ਕਰੀਬ ਰੋਡੇ ਦੇ ਘਰ ਹਰਦਿਆਲ ਨਗਰ ਵਿਖੇ ਪਹੁੰਚੀਆਂ ਸਨ।

 
ਜਾਂਚ ਏਜੰਸੀਆਂ ਦੇ ਤਕਰੀਬਨ 20 ਅਧਿਕਾਰੀਆਂ ਨੇ ਜੋ ਉਸ ਦੇ ਸਥਾਨ ‘ਤੇ ਪਹੁੰਚੇ ਸਨ, ਨੇ ਦੇਸੀ ਬੰਬ ਸਮੱਗਰੀ ਬਰਾਮਦ ਕੀਤੀ ਤੇ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਸਬੀਰ ਸਿੰਘ ਰੋਡੇ, ਜੋ ਪਿੱਛੇ ਜਿਹੇ ਹੋਏ ਇੱਕ ਆਪਰੇਸ਼ਨ ਤੋਂ ਬਾਅਦ ਠੀਕ ਹੋ ਰਹੇ ਹਨ, ਉਹ ਘਰ ਅੰਦਰ ਹੀ ਮੌਜੂਦ ਸਨ ਪਰ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਪੁੱਤਰ ਖਿਲਾਫ ਹੀ ਕਾਰਵਾਈ ਕੀਤੀ।

 

ਅਜਿਹੀਆਂ ਖਬਰਾਂ ਹਨ ਕਿ ਐਨਆਈਏ ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਇੱਕ ਟਿਫਿਨ ਬੰਬ ਦੀ ਬਰਾਮਦਗੀ ਨੂੰ ਰੋਡੇ ਦੇ ਭਰਾ ਲਖਬੀਰ ਸਿੰਘ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਾਕਿਸਤਾਨ ਵਿੱਚ ਸੈਟਲ ਹਨ ਅਤੇ ਉਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਹਨ।

30 Second Coca Cola Commercial

ਅਜਿਹੀਆਂ ਖਬਰਾਂ ਵੀ ਹਨ ਕਿ ਲਖਬੀਰ ਸਿੰਘ ਰੋਡੇ ਵੱਲੋਂ ਹੀ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਦਾ ਭਤੀਜਾ ਗੁਰਮੁਖ ਸਿੰਘ ਕਥਿਤ ਤੌਰ ‘ਤੇ ਇੱਥੋਂ ਉਨ੍ਹਾਂ ਨੂੰ ਸੰਭਾਲ ਰਿਹਾ ਸੀ।

ਇਹ ਵੀ ਚਰਚਾ ਹੈ ਕਿ ਸਾਬਕਾ ਜਥੇਦਾਰ ਦੇ ਘਰ ਤੋਂ ਟਿਫਿਨ ਬੰਬ, ਆਰਡੀਐਕਸ ਤੇ ਪਿਸਤੌਲ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ, ਜਲੰਧਰ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਨੇ ਵੀਰਵਾਰ ਅੱਧੀ ਰਾਤ ਨੂੰ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਘਰ ਛਾਪਾ ਮਾਰ ਕੇ ਉਨ੍ਹਾਂ ਦੇ ਪੁੱਤਰ ਗੁਰਮੁਖ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸ਼ਹਿਰ ਦੇ ਨਿਊ ਹਰਦਿਆਲ ਨਗਰ ਵਿੱਚ ਛਾਪੇਮਾਰੀ ਕੀਤੀ ਗਈ ਸੀ। ਐਨਆਈਏ ਨੇ ਕੁਝ ਸ਼ੱਕੀ ਵਸਤੂਆਂ ਵੀ ਬਰਾਮਦ ਕੀਤੀਆਂ ਹਨ।

ਐਨਆਈਏ ਨੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੂੰ ਗੁਰਮੁਖ ਸਿੰਘ ਰੋਡੇ ਦੇ ਕਮਰੇ ਵਿੱਚੋਂ ਤਿੰਨ ਬੈਗ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਵਿਸਫੋਟਕ ਸਮਗਰੀ ਸੀ, ਪਰ ਇਹ ਆਰਡੀਐਕਸ ਸੀ ਜਾਂ ਕੁਝ ਹੋਰ, ਕੀ ਇਹ ਵਿਸਫੋਟਕ ਸਮੱਗਰੀ ਸੀ ਜਾਂ ਨਹੀਂ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।

LEAVE A REPLY

Please enter your comment!
Please enter your name here