ਬੁਢਲਾਡਾ 15,ਮਈ(ਸਾਰਾ ਯਹਾਂ/ਅਮਨ ਮਹਿਤਾ) : ਸੋਸਵਾ(ਨ)ਪੰਜਾਬ ਚੰਡੀਗੜ੍ਹ ਦੀ ਅਗਵਾਈ ਵਿੱਚ ਜਿੱਲਾ ਮਾਨਸਾ ਵਿੱਚ ਲੋਕਾਂ ਨੂੰ ਵੈਕਸੀਨ ਅਤੇ ਆਰ ਟੀ ਪੀ ਸੀ ਆਰ (ਕਰੋਨਾ) ਚੇਕ ਲਈ ਜਾਗਕੁਰਤਾ ਕੀਤਾ ਗਿਆ।ਜਿਸ ਵਿੱਚ ਤਕਰੀਬਨ 50 ਲੋਕਾਂ ਦੇ ਵੈਕਸੀਨ ਅਤੇ 45 ਲੋਕਾ ਦਾ ਕਰੋਨਾ ਚੇਕ ਕਰਵਾਇਆ ਗਿਆ। ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਦੇ ਪ੍ਰਧਾਨ ਬਲ਼ਦੇਵ ਰਾਜ ਕੱਕੜ ਅਤੇ ਜਿੱਲਾ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ,ਮਾਨਸਾ ਜ਼ਿਲ੍ਹੇ ਵਿੱਚ ਪੋਜੇਟਿਵ ਦਰ ਸਭ ਤੋਂ ਜ਼ਿਆਦਾ ਹੈ ।ਇਸਦਾ ਕਾਰਨ ਇਹ ਹੈ ਕਿ ਲੋਕ ਟੈਸਟ ਕਰਵਾ ਕੇ ਸਮਾਜ ਵਿੱਚ ਹੀ ਵਿਚਰੀ ਜਾਂਦੇ ਨੇ। ਹੋ ਸਕਦਾ ਹੈ ਕਿ ਉਹ ਬਾਅਦ ਵਿੱਚ ਪੋਜੇਟਿਵ ਨਿਕਲੇ। ਉਦੋਂ ਤੱਕ ਉਹ ਬਹੁਤ ਸਾਰੇ ਲੋਕਾਂ ਵਿੱਚ ਵਾਇਰਸ ਫੈਲਾ ਦਿੰਦਾ ਹੈ ਜੋ ਵੀ ਸੈਂਪਲ ਕਰਵਾਉਂਦਾ ਹੈ ਉਸਨੂੰ ਚਾਹੀਦਾ ਹੈ ਕਿ ਉਹ ਰਿਪੋਰਟ ਆਉਣ ਤੱਕ ਖੁਦ ਹੀ ਘਰ ਏਕਾਂਤਵਾਸ ਰਹੇ। ਕਿਸੇ ਦੇ ਸੰਪਰਕ ਵਿੱਚ ਨਾਂ ਆਵੇ।ਏਹੀ ਤਰੀਕਾ ਹੈ ਪੋਜੇਟਿਵ ਦਰ ਨੂੰ ਘੱਟ ਕਰਨ ਦਾ।ਸਹਿਯੋਗੀ ਨੀਲਮ ਰਾਣੀ ਕੱਕੜ ਨੇ ਦੱਸਿਆ ਕਿ ਸੋਸਵਾ ਨ ਪੰਜਾਬ ਵਲੋਂ ਸਾਰੇ ਜਿਲਿਆਂ ਵਿੱਚ ਜਾਗਕੁਰਤਾ ਮੁਹਿੰਮ ਚਲਾਈ ਗਈ ਹੈ ਉਨਾ ਦੱਸਿਆ ਕਿਜਦੋਂ ਕਿਸੇ ਨੂੰ ਖਾਂਸੀ ਬੁਖਾਰ ਗਲਾ ਖਰਾਬ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਜਲਦੀ ਤੋਂ ਜਲਦੀ ਟੈਸਟ ਕਰਵਾ ਲੈਣਾ ਚਾਹੀਦਾ ਹੈ। ਤਾਂ ਕਿ ਜਲਦੀ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ।ਦੂਸਰਾ ਜੇਕਰ ਕੋਈ ਪੋਜੇਟਿਵ ਆ ਜਾਂਦਾ ਹੈ ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਜੇਹੜਾ ਬੰਦਾ ਪੋਜੇਟਿਵ ਆ ਜਾਂਦਾ ਹੈ ਉਸਨੂੰ ਫਰਿੱਜ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਲੱਸੀ ਦਹੀਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।ਜ਼ਿਆਦਾ ਬਲਗ਼ਮ ਪੈਦਾ ਹੋਣ ਕਰਕੇ ਸਾਂਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਆਕਸੀਜਨ ਲੇਵਲ ਘੱਟ ਜਾਂਦਾ ਹੈ। ਡਾਕਟਰ ਦੀ ਰਾਏ ਨਾਲ ਚਲੋ ਇਨ੍ਹਾਂ ਡਾਕਟਰ ਦੀ ਰਾਏ ਕਿਸੇ ਵੀ ਸਮੇ ਲੈ ਸਕਦੇ ਹੋਕਿਸੇ ਵੀ ਐਮਰਜੈਂਸੀ ਜਾ ਕੋਈ ਕਰੋਨਾ ਬਾਰੇ ਟੈਸਟ, ਦਵਾਈਆ ਜਾ ਟੀਕਾਕਰਨ ਆਦਿ ਦੀ ਸਲਾਹ ਲੈਣ ਲਈ ਤੁਸੀ ਹੇਠ ਲਿਖੇ ਡਾਕਟਰ ਜੋ ਕਿ IMA ਮਾਨਸਾ ਦੇ ਮੈਂਬਰ ਹਨ ਨੂੰ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ। ਟੈਲੀਫੋਨ ਸਲਾਹ ਬਿਲਕੁਲ ਫਰੀ ਹੈ।1. ਡਾਕਟਰ ਜਨਕ ਰਾਜ ਸਿੰਗਲਾ 98151- 849822. ਡਾਕਟਰ ਸ਼ੇਰਜੰਗ ਸਿੰਘ ਸਿੱਧੂ98151-849853. ਡਾਕਟਰ ਨਿਸ਼ਾਨ ਸਿੰਘ98157-328784. ਡਾਕਟਰ ਗੁਰਵਿੰਦਰ ਵਿਰਕ70277-600005. ਡਾਕਟਰ ਹਰਮਨ ਚਹਿਲ90416-596006. ਡਾਕਟਰ ਪਸ਼ੋਤਮ ਜਿੰਦਲ98728-273977. ਡਾਕਟਰ ਰਣਜੀਤ ਸਿੰਘ ਰਾਇਪੂਰਿਆ 81464-662218. ਡਾਕਟਰ ਸੁਖਦੇਵ ਡੂਮੈਲੀ98141-643069. ਡਾਕਟਰ ਸੁਨੀਲ ਬਾਂਸਲ80771-36466 ਜਾ 104 ਤੇ ਗੱਲ ਕਰ ਸਕਦੇ ਹੋ।ਸਭ ਤੋਂ ਵੱਡੀ ਗੱਲ ਤੁਹਾਡਾ ਮਨੋਬਲ ਮਜ਼ਬੂਤ ਹੋਣਾ ਚਾਹੀਦਾ ਹੈ। ਕਿਸੇ ਵੀ ਬੀਮਾਰੀ ਨੂੰ ਠੀਕ ਕਰਨ ਦੀ ਤਾਕਤ ਬੰਦੇ ਦੇ ਅੰਦਰ ਹੀ ਹੁੰਦੀ ਹੈ।ਯੂ ਟਿਊਬ ਤੇ ਕਰੋਨਾ ਸਬੰਧੀ ਕੋਈ ਵੀਡੀਓ ਨਾਂ ਵੇਖੋ।ਨੇਗੇਟਿਵ ਵਿਚਾਰਾਂ ਵਾਲੇ ਲੋਕਾਂ ਤੋਂ ਦੂਰ ਰਹੋ। ਖ਼ਬਰਾਂ ਬਿਲਕੁਲ ਵੀ ਨਾਂ ਦੇਖੋ ਮਨੋਰੰਜਕ ਸੀਰੀਅਲ ਫਿਲਮਾਂ ਦੇਖੋ।ਇਹ ਨਾਂ ਸੋਚੋ ਕਿ ਫੈਲਾਨਾ ਇਸ ਬੀਮਾਰੀ ਨਾਲ ਮਰ ਗਿਆ।ਹੋ ਸਕਦਾ ਹੈ ਫੈਲਾਨੇ ਨੂੰ ਨਾਲ ਕੋਈ ਹੋਰ ਬੀਮਾਰੀ ਵੀ ਹੋਵੇ। ਜਾਂ ਉਸ ਵਿਚ ਅੰਦਰੂਨੀ ਸ਼ਕਤੀ ਘੱਟ ਹੋਵੇ। ਹੋ ਸਕਦਾ ਉਸਨੂੰ ਬੀਮਾਰੀ ਨੇ ਨਹੀਂ ਉਸਦੇ ਡਰ ਨੇ ਮਾਰਿਆ ਹੋਵੇ। ਜ਼ਿਆਦਾ ਮੌਤਾਂ ਬੀਮਾਰੀ ਨਾਲ ਨਹੀਂ ਡਰ ਨਾਲ ਹੋਈਆਂ ਹਨ। ਜਾਂ ਟੈਸਟ ਕਰਵਾਉਣ ਵਿੱਚ ਹੋਈ ਦੇਰੀ ਅਤੇ ਇਲਾਜ ਵਿੱਚ ਦੇਰੀ ਨਾਲ ਹੋਈਆਂ ਹਨ।ਪੋਜੇਟਿਵ ਹੋਣ ਤੇ ਖੁਦ ਨੂੰ ਮਜ਼ਬੂਤ ਰੱਖੋ।ਪੂਜਾ ਪਾਠ ਕਰੋ।ਸਹੀ ਖਾਣ ਪਾਣ ਰੱਖੋ।ਪੋਜੇਟਿਵ ਆਉਣ ਤੇ ਅਲੱਗ ਰਹੋ।ਇੱਕ ਹੀ ਵਿਅਕਤੀ ਪੋਜੇਟਿਵ ਦੀ ਦੇਖ ਭਾਲ ਕਰੇ। ਉਸਦੇ ਕਮਰੇ ਵਿੱਚ ਪਾਣੀ ਦਾ ਘੜਾ ਜਾਂ ਕੈਂਪਰ ਭਰ ਕੇ ਰੱਖ ਦਿਓ ਤਾਂ ਕਿ ਬਾਰ ਬਾਰ ਉਸਨੂੰ ਪਾਣੀ ਦੇਣ ਜਾਣਾ ਨਾਂ ਪਵੇ।ਉਸ ਦੀ ਦੇਖ ਭਾਲ ਕਰਨ ਵਾਲਾ ਮਾਸਕ ਲਗਾ ਕੇ ਕਮਰੇ ਅੰਦਰ ਜਾਵੇ।ਬਾਹਰ ਆ ਕੇ ਸਾਬਣ ਨਾਲ ਹੱਥ ਧੋਵੇ।ਖਾਣਾ ਉਸਨੂੰ ਡਿਸਪੋਜ਼ਲ ਥਾਲੀ ਵਿਚ ਦਿੱਤਾ ਜਾਵੇ। ਉਸ ਕੋਲ ਇੱਕ ਵੱਡਾ ਲਿਫਾਫਾ ਰੱਖ ਦਿੱਤਾ ਜਾਵੇ ਜਿਸ ਵਿੱਚ ਡਿਸਪੋਜ਼ਲ ਥਾਲੀਆਂ ਪਾਈਆਂ ਜਾਣ।ਦੋ ਤਿੰਨ ਦਿਨ ਦੀਆਂ ਇਕੱਠੀਆਂ ਨੂੰ ਜਲਾ ਦਿੱਤਾ ਜਾਵੇ।ਰਜਿੰਦਰ ਵਰਮਾ ਨੇ ਦੱਸਿਆ ਕਿ।ਖਿਆਲ ਰੱਖੋ ਬੀਮਾਰੀ ਵੰਡਣ ਵਾਲੇ ਵਿਅਕਤੀਆਂ ਉਪਰ ਐਪੀਡੈਪਿਕ ਐਕਟ ਤਹਿਤ ਕੇਸ ਦਰਜ ਹੋ ਸਕਦਾ ਹੈ ਜ਼ੁਰਮਾਨੇ ਦੇ ਨਾਲ ਨਾਲ ਸਜਾ ਵੀ ਹੋ ਸਕਦੀ ਹੈ। ਇਸ ਲਈ ਖਿਆਲ ਰੱਖੋਪੋਜੇਟਿਵ ਆਉਣ ਤੇ 17 ਦਿਨ ਘਰ ਰਹੋ। ਖੁਦ ਤੰਦਰੁਸਤ ਰਹੋ ਦੂਜਿਆਂ ਨੂੰ ਤੰਦਰੁਸਤ ਰਹਿਣ ਦਿਓ।ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਅਪੀਲ ਕੀਤੀ ਕਿ ਸਰਕਾਰ ਦੀ ਹਦਾਇਤਾਂ ਮੁਤਾਬਿਕ ਚਲੋ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਮਨੋਬਲ ਉਚਾ ਕਰੋ ।ਸਾਥ ਦੇਣ ਨਾਲ ਹੀ ਅਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ।
Attachments area