*ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਕੁੜੀ ਨੂੰ ਗੁਰਦਾਸਪੁਰ ਦੇ ਨੌਜਵਾਨ ਨਾਲ ਹੋਇਆ ਪਿਆਰ, ਭਾਰਤ ਸਰਕਾਰ ਨੇ ਵਿਆਹ ਲਈ ਦਿੱਤਾ ਸਪੈਸ਼ਲ ਵੀਜ਼ਾ*

0
106

ਕਰਾਚੀ (ਪਾਕਿਸਤਾਨ) 03,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) :ਕਰਾਚੀ (ਪਾਕਿਸਤਾਨ)ਦੀ ਰਹਿਣ ਵਾਲੀ ਸੁਮਨ ਰੈਨੀਤਾਲ ਨੂੰ ਗੁਰਦਾਸਪੁਰ  ਦੇ ਸ਼੍ਰੀ ਹਰਗੋਬਿੰਦਪੁਰ ਨਿਵਾਸੀ ਅਮਿਤ ਨਾਲ ਫੇਸਬੁੱਕ ‘ਤੇ ਪਿਆਰ ਹੋ ਗਿਆ। ਦੋਵਾਂ ਦੇ ਪਰਿਵਾਰ ਵੀ ਇਕ-ਦੂਜੇ ਨੂੰ ਪਸੰਦ ਕਰਦੇ ਹਨ। ਪਰ ਕੋਰੋਨਾ ਕਾਰਨ ਭਾਰਤ-ਪਾਕਿ ਸਰਹੱਦ ਬੰਦ ਹੋਣ ਕਾਰਨ ਉਹ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਮਰਥ ਰਿਹਾ।

ਇਸ ਨਾਲ ਦੋਵੇਂ ਪਰਿਵਾਰ ਨਿਰਾਸ਼ ਹੋ ਗਏ। ਦੋਵੇਂ ਪਰਿਵਾਰ ਸੋਚਦੇ ਸੀ ਕਿ ਵਿਆਹ ਸ਼ਾਇਦ ਹੀ ਹੋ ਸਕੇ। ਪਰ ਇਸ ਦੌਰਾਨ ਅਮਿਤ ਨੇ ਕਾਦੀਆਂ ਦੇ ਮਕਬੂਲ ਅਹਿਮਦ ਨਾਲ ਸੰਪਰਕ ਕੀਤਾ ਅਤੇ ਸੁਮਨ ਰੈਨੀਤਾਲ ਨੂੰ ਭਾਰਤ ਦਾ ਵੀਜ਼ਾ ਦਿਵਾਉਣ ਲਈ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ। ਅਮਿਤ ਦੇ ਪਿਤਾ ਰਮੇਸ਼ ਨੇ ਲੜਕੀ ਸੁਮਨ ਅਤੇ ਉਸਦੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਭਾਰਤ ਦਾ ਵੀਜ਼ਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਪਾਂਸਰਸ਼ਿਪ ਬਣਵਾ ਕੇ ਪਾਕਿਸਤਾਨ ਭੇਜ ਦਿੱਤੀ।

ਇਸ ਤੋਂ ਬਾਅਦ ਸੁਮਨ ਦੇ ਪਰਿਵਾਰ ਵਾਲਿਆਂ ਨੇ 1 ਅਪ੍ਰੈਲ 2021 ਨੂੰ ਵੀਜ਼ਾ ਲਈ ਅਰਜ਼ੀ ਦਿੱਤੀ। ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸੁਮਨ, ਉਸ ਦੇ ਮਾਪਿਆਂ ਅਤੇ ਮਾਸੀ ਸਮੇਤ ਕਈ ਲੋਕਾਂ ਨੂੰ ਵਿਆਹ ਲਈ ਭਾਰਤ ਆਉਣ ਲਈ ਵਿਸ਼ੇਸ਼ ਵੀਜ਼ਾ ਦਿੱਤਾ। ਇਸ ਦੇ ਨਾਲ ਹੀ ਸੁਮਨ ਨੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਨੇ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਭਾਰਤ ਦਾ ਵੀਜ਼ਾ ਦੇ ਕੇ ਉਨ੍ਹਾਂ ਦੇ ਵਿਆਹ ਲਈ ਰਾਹ ਪੱਧਰਾ ਕੀਤਾ ਹੈ। ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ-ਪਾਕਿਸਤਾਨ ਦੀਆਂ ਸਰਹੱਦਾਂ ਵੀ ਆਮ ਨਾਗਰਿਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ, ਜੋ ਅਜੇ ਵੀ ਬੰਦ ਹਨ। ਇਸ ਕਾਰਨ ਪਾਕਿਸਤਾਨ ਦੀ ਸੁਮਨ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ ਸੀ।

LEAVE A REPLY

Please enter your comment!
Please enter your name here