ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਅੱਜ ਕਿੰਨਾ ਮਹਿੰਗਾ ਹੋਇਆ ਸੋਨਾ

0
519

ਚੰਡੀਗੜ੍ਹ,4 ਅਗਸਤ (ਸਾਰਾ ਯਹਾ/ਬਿਊਰੋ ਰਿਪੋਰਟ) : ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ‘ਤੇ ਸੋਨੇ ਦਾ ਵਾਅਦਾ ਕਾਰੋਬਾਰ ਨਵੀਂ ਉੱਚਾਈ ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਜੇ ਤੁਸੀਂ ਚਾਂਦੀ ਦੀ ਕੀਮਤ ‘ਤੇ ਨਜ਼ਰ ਮਾਰੋ, ਇਹ ਵੀ 66,000 ਦੇ ਨੇੜੇ ਪਹੁੰਚਦੀ ਦਿਖਾਈ ਦੇ ਰਹੀ ਹੈ।

ਐਮਸੀਐਕਸ ‘ਤੇ ਅਕਤੂਬਰ ਫਿਊਚਰ ਕੰਟਰੈਕਟ ਦੀ ਕੀਮਤ 0.2 ਪ੍ਰਤੀਸ਼ਤ ਵਧ ਕੇ 53,865 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਗੋਲਡ ਮਿੰਨੀ ਦੀ ਕੀਮਤ ‘ਤੇ ਨਜ਼ਰ ਮਾਰੋ ਤਾਂ ਇਸ ਦਾ 4 ਸਤੰਬਰ, 2020 ਦਾ ਫਿਊਚਰਜ਼ ਕਾਰੋਬਾਰ 0.13% ਦੀ ਤੇਜ਼ੀ ਨਾਲ 53852 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ।

ਸੋਨੇ ਤੋਂ ਇਲਾਵਾ ਚਾਂਦੀ ਦਾ ਵਾਅਦਾ ਕਾਰੋਬਾਰ ਵੀ ਵੱਡੀ ਛਾਲ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਚਾਂਦੀ ਦਾ ਸਤੰਬਰ ਦਾ ਵਾਅਦਾ ਸਵੇਰੇ 0.22 ਫੀਸਦ ਦੀ ਤੇਜ਼ੀ ਦੇ ਨਾਲ 65,895 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿਲਵਰ ਮਿੰਨੀ ਵੀ ਬਹੁਤ ਜ਼ੋਰਦਾਰ ਕਾਰੋਬਾਰ ਕਰ ਰਿਹਾ ਹੈ। ਜੇ ਤੁਸੀਂ 31 ਅਗਸਤ, 2020 ਨੂੰ ਸਿਲਵਰ ਮਿੰਨੀ ਦੇ ਫਿਊਚਰ ਟ੍ਰੇਡ ਨੂੰ ਵੇਖਦੇ ਹੋ, ਤਾਂ ਇਹ 0.22 ਪ੍ਰਤੀਸ਼ਤ ਦੇ ਵਾਧੇ ਦੇ ਨਾਲ 65,931 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ।

LEAVE A REPLY

Please enter your comment!
Please enter your name here