ਸਰਦੂਲਗੜ੍ਹ, 10 ਅਗਸਤ:- (ਸਾਰਾ ਯਹਾਂ/ਦਲਜੀਤ ਸਿੰਘ ਸੰਧੂ)
ਸਰਦੂਲਗੜ੍ਹ ਦੇ ਰੋਡਕੀ ਚੌਂਕ ਵਿੱਚ ਸਥਿਤ ਮੰਗਾ ਜੁਐਲਰਜ ਤੇ ਆਨਲਾਈਨ ਠੱਗੀ ਮਾਰਨ ਆਈ ਔਰਤ ਦੁਕਾਨਦਾਰ ਦੀ ਹੁਸ਼ਿਆਰੀ ਕਾਰਨ ਪੁਲਿਸ ਅੜਿੱਕੇ ਆ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਨਰਿੰਦਰ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇੱਕ ਔਰਤ ਉਹਨਾਂ ਦੀ ਦੁਕਾਨ ਤੋਂ ਸੋਨੇ ਚਾਂਦੀ ਦੇ ਗਹਿਣੇ ਲੈਣ ਲਈ ਆਈ ਤਾਂ ਉਸ ਵਲੋਂ 19500 ਰੁਪਏ ਦੇ ਗਹਿਣੇ ਖਰੀਦ ਕਰ ਲਏ ਅਤੇ ਮੈਨੂੰ ਨੂੰ ਆਨਲਾਈਨ ਪੈਸੇ ਦੇਣ ਲਈ ਕਿਹਾ ਤਾਂ ਉਸਨੇ ਇੱਕ ਫਰਜ਼ੀ 19500 ਦਾ ਮੈਸੇਜ ਮੇਰੇ ਫੋਨ ਉੱਪਰ ਭੇਜ ਦਿੱਤਾ ਪਰ ਮੈਂ ਉਸ ਮੈਸੇਜ ਨੂੰ ਦੇਖਦਿਆਂ ਤੁਰੰਤ ਸਮਝ ਗਿਆ ਕਿ ਇਹ ਮੈਸੇਜ ਫੇਕ ਹੈ ਅਤੇ ਉਸੇ ਸਮੇਂ ਵਪਾਰ ਮੰਡਲ ਦੇ ਸੈਕਟਰੀ ਕਾਕਾ ਉੱਪਲ ਨੂੰ ਇਸ ਸਬੰਧੀ ਫੋਨ ਰਾਹੀਂ ਜਾਣਕਾਰੀ ਦਿੱਤੀ ਤਾਂ ਕਾਕਾ ਉਪਲ ਨੇ ਵੀ ਮੌਕੇ ਤੇ ਥਾਣਾ ਸਰਦੂਲਗੜ੍ਹ ਮੁਖੀ ਗਣੇਸ਼ਵਰ ਸ਼ਰਮਾ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਠਗਣੀ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਇਸ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ। ਇੱਥੇ ਦੱਸਣ ਯੋਗ ਹੈ ਕਿ ਹੁਣ ਆਨਲਾਈਨ ਠੱਗੀ ਦੇ ਮਾਮਲੇ ਬਹੁਤ ਜਿਆਦਾ ਸਾਹਮਣੇ ਆਉਣ ਲੱਗੇ ਹਨ ਅਤੇ ਜ਼ਿਆਦਾਤਰ ਔਰਤਾਂ ਵੱਲੋਂ ਹੀ ਅਜਿਹੀਆਂ ਠੱਗੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।