ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ, ਜਾਣੋ ਕਿੱਥੇ ਪਹੁੰਚੀਆਂ ਕੀਮਤਾਂ

0
173

ਨਵੀਂ ਦਿੱਲੀ ,04 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਘਰੇਲੂ ਫਿਊਚਰ ਬਾਜ਼ਾਰ ‘ਚ ਬੁੱਧਵਾਰ ਸਵੇਰੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਐਮਸੀਐਕਸ ਦੇ ਐਕਸਚੇਂਜ ‘ਤੇ ਦਸੰਬਰ ਫਿਊਚਰਜ਼ ਦੇ ਸੋਨੇ ਦੀਆਂ ਕੀਮਤਾਂ ਬੁੱਧਵਾਰ ਸਵੇਰੇ 0.72 ਪ੍ਰਤੀਸ਼ਤ ਯਾਨੀ 372 ਰੁਪਏ ਦੀ ਗਿਰਾਵਟ ਦੇ ਨਾਲ 51,226 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈਆਂ। ਇਸ ਤੋਂ ਇਲਾਵਾ ਫਰਵਰੀ 2021 ਦਾ ਸੋਨੇ ਵਾਅਦਾ ਇਸ ਸਮੇਂ 0.53 ਪ੍ਰਤੀਸ਼ਤ ਜਾਂ 273 ਰੁਪਏ ਦੀ ਗਿਰਾਵਟ ਨਾਲ 51,435 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੈਂਡ ਕਰ ਰਿਹਾ ਸੀ।

ਘਰੇਲੂ ਫਿਊਚਰਜ਼ ਬਾਜ਼ਾਰ ‘ਚ ਬੁੱਧਵਾਰ ਸਵੇਰੇ ਚਾਂਦੀ ਦੀ ਕੀਮਤ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਸਵੇਰੇ ਦਸੰਬਰ ਫਿਊਚਰ ਦੀਆਂ ਚਾਂਦੀ ਦੀਆਂ ਕੀਮਤਾਂ ਐਮਸੀਐਕਸ ‘ਤੇ 2.10 ਪ੍ਰਤੀਸ਼ਤ ਯਾਨੀ 1317 ਰੁਪਏ ਦੀ ਗਿਰਾਵਟ ਦੇ ਨਾਲ 61,368 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਟ੍ਰੈਂਡ ਕਰਦੀ ਨਜ਼ਰ ਆਈ।

ਇਸ ਦੇ ਨਾਲ ਮਾਰਚ, 2021 ਦੇ ਚਾਂਦੀ ਦੀ ਕੀਮਤ ਇਸ ਸਮੇਂ 2.04 ਪ੍ਰਤੀਸ਼ਤ ਯਾਨੀ 1311 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ 63,096 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੈਂਡ ਕਰਦੀ ਨਜ਼ਰ ਆਈ।

LEAVE A REPLY

Please enter your comment!
Please enter your name here