ਚੰਡੀਗੜ੍ਹ, 21 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਪੰਜਾਬ ਰਾਜ ਦੀਆਂ ਫੂਡ ਇੰਡਸਟਰੀ ਨਾਲ ਜੁੜੇ 22 ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਦਾ ਸਨਮਾਨ ਕੀਤਾ ਗਿਆ ।
ਐਸ.ਆਰ.ਐਸ.ਫਾਉਂਡੇਸ਼ਨ ਵਲੋਂ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੀ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਵਿੱਚ ਸੂਬੇ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ ਸਪਾਟਾ ਅਤੇ ਫੂਡ ਨਾਲ ਸਬੰਧਤ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਮਸ਼ਹੂਰ ਸ਼ੈਫ ਪਦਮ ਸ੍ਰੀ ਸੰਜੀਵ ਕਪੂਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਫੂਡ ਪੂਰੀ ਦੁਨੀਆਂ ਵਿੱਚ ਦਿਨੋ-ਦਿਨ ਮਸ਼ਹੂਰ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਨੂੰ ਖਾਣੇ ਦੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ।
ਇਸ ਮੌਕੇ ਅਨਮੋਲ ਕਵਾਤਰਾ , ਅਨੀਸ਼ ਸਲਾਥ,ਵਾਈ ਪੀ ਸਿੱਕਾ, ਅਭੀਸ਼ੇਕ ਦੱਤ,ਪਾਇਲਟ ਅਰੁਣ ਹੂਡਾ ,ਡਾ ਕਨੁਪ੍ਰੀਤ ਅਰੋੜਾ,ਮੂਰਤੀ ਫੂਡਸ,ਭੈਣਾ ਦਾ ਢਾਬਾ,ਬਰਿਸਤਾ ਖੰਨਾ,ਓਵਨ ਐਕਸਪ੍ਰੇਸ,ਲਾਇਫਸਟਾਇਲ ਹੋਟਲ ਅਤੇ ਰਿਜ਼ਾਰਟਸ,ਡਿਮਸਮ ਬਾਕਸ,ਹਵੇਲੀ ਜਲੰਧਰ,ਅੰਕਲ ਜੈਕ,ਕਲਾਉਡ ਕਿਚਨ(ਗੌਰਮੇਟ),ਰਿਸ਼ਿਕਾ ਫੂਡਸ -ਸਤਨਾਮਿਆ ਜੰਕਸ਼ਨ,ਗੌਰਵ ਨਾਗਪਾਲ,ਅਨਿਰੁੱਧ ਠਾਕੁਰ,ਬੈਕ ਟੂ ਸੋਰਸ-ਕੈਫੇ ਵੇਲਬੀਇੰਗ,ਸਪਾਰਟਨ ,ਪਾਲ ਢਾਬਾ,ਓਰਿਕਾ,ਢਾਬਾ 7,ਬਾਬਾ ਡੇਅਰੀ, ਸਿੰਧੀ ਸਵੀਟਸ ,ਕਟਾਨੀ 35,ਕਿੰਗ ਹਿਲਸ ਟਰੇਵਲਸ,ਕਰਤਾਰ ਬੇਕਰੀ ਦਾ ਸਨਮਾਨ ਕੀਤਾ ਗਿਆ।
ਐਸਆਰਐਸ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਸਾਜਨ ਸ਼ਰਮਾਂ ਨੇ ਕਿਹਾ ਕਿ ਸਾਡੀ ਸੰਸਥਾ ਪੰਜਾਬ ਰਾਜ ਦੇ ਰੈਸਤਰਾਂ ਤੇ ਫੂਡ ਜਾਇੰਟਸ ਨੂੰ ਸੰਸਾਰ ਪੱਧਰ ‘ਤੇ ਪ੍ਰਸਿੱਧ ਕਰਨ ਲਈ ਯਤਨਸ਼ੀਲ ਹੈ।ਇਸੇ ਮੰਤਵ ਲਈ ਸਾਡੀ ਸੰਸਥਾ ਵਲੋਂ ਇਹ ਸਮਾਗਾਮ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਮੋਗੇ ਤੋਂ ਵਿਧਾਇਕ ਹਰਜੋਤ ਕਮਲ ਸਿੰਘ ਅਤੇ ਐਸਐਸਪੀ ਚੰਡੀਗੜ੍ਹ ਹਾਜ਼ਰ ਸਨ।