ਨਵੀਂ ਦਿੱਲੀ 12 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅਮਰੀਕਾ ਵਿੱਚ ਆਰਥਿਕਤਾ ਲਈ ਇੱਕ ਹੋਰ ਰਾਹਤ ਪੈਕੇਜ ਦੀ ਘਟਦੀ ਸੰਭਾਵਨਾ ਦੇ ਵਿਚਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਵਿੱਚ ਤੇਜ਼ੀ ਵੇਖਣ ਨੂੰ ਮਿਲੀ। ਹਾਲਾਂਕਿ, ਇਹ ਅਜੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇੱਕ ਸੀਮਤ ਰਾਹਤ ਪੈਕੇਜ ਦੇ ਸਕਦਾ ਹੈ।
ਐਤਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਸੰਸਦ ਨੂੰ ਬਾਕੀ ਫੰਡਾਂ ਤੋਂ ਸੀਮਤ ਰਾਹਤ ਪੈਕੇਜ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਦਰਅਸਲ, ਛੋਟੇ ਕਾਰੋਬਾਰਾਂ ਨੂੰ ਰਾਹਤ ਪੈਕੇਜ ਦੇਣ ਦੀ ਡੈੱਡਲਾਈਨ ਖ਼ਤਮ ਹੋ ਜਾਣ ਤੋਂ ਬਾਅਦ ਇਹ ਫੰਡ ਬਚ ਗਿਆ ਸੀ। ਹੁਣ ਇਸ ਤੋਂ ਰਾਹਤ ਪੈਕੇਜ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨਾਲ ਬਾਜ਼ਾਰ ਵਿੱਚ ਕੋਈ ਉਮੀਦ ਨਹੀਂ ਵਧੀ। ਇਹੀ ਕਾਰਨ ਹੈ ਕਿ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੋਵਾਂ ਦੀ ਕੀਮਤ ਵੱਧ ਰਹੀਆਂ ਹਨ।