ਮਾਨਸਾ, 21 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਉਪ ਮੰਡਲ ਅਫ਼ਸਰ ਝੁਨੀਰ ਸ੍ਰੀ ਸਤਵਿੰਦਰ ਸਿੰਘ ਨੇ ਦੱਸਿਆ ਨਹਿਰ ਉਪ ਮੰਡਲ ਝੁਨੀਰ ਅਧੀਨ ਪੈਂਦੀਆਂ ਨਹਿਰਾਂ ਭਾਖੜਾ ਮੇਨ ਬਰਾਂਚ ਦੀ ਬੁਰਜੀ 76250 ਤੋਂ 82375, 104856 ਤੋਂ 106670, 115740 ਤੋਂ 120134, 167114 ਤੋਂ 168326, 169813 ਤੋਂ 239190, 252500 ਤੋਂ 269500 ਅਤੇ ਰੋੜੀ ਬਰਾਂਚ ਦੀ ਬੁਰਜੀ ਨੰ 0 ਤੋਂ 15500 ਤੱਕ ਮੱਛੀਆਂ ਫੜਨ ਲਈ ਸਾਲ 2024-25 ਲਈ 01 ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਬੋਲੀ ਨਹਿਰ ਉਪ ਮੰਡਲ ਦਫ਼ਤਰ ਝੁਨੀਰ ਵਿਖੇ 21 ਤੇ 28 ਮਾਰਚ 2024 ਅਤੇ 20 ਅਗਸਤ ਤੇ 20 ਸਤੰਬਰ 2024 ਨੂੰ ਰੱਖੀ ਗਈ ਸੀ, ਜੋ ਮੁਕੰਮਲ ਨਹੀਂ ਹੋ ਸਕੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੁਬਾਰਾ ਬੋਲੀ 25 ਅਕਤੂਬਰ 2024 ਨੂੰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬੋਲੀ ਦੀ ਰਕਮ 1,06,700 ਨਿਰਧਾਰਿਤ ਕੀਤੀ ਗਈ ਸੀ, ਪਰ ਹੁਣ ਸੋਧ ਉਪਰੰਤ ਬੋਲੀ ਦੀ ਰਕਮ 43,202/- ਰੁਪਏ ਨਿਰਧਾਰਿਤ ਕੀਤੀ ਗਈ ਹੈ। ਬੋਲੀ ਮੰਨਜ਼ੂਰ ਜਾਂ ਰੱਦ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਮਾਨਸਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਵਾਹਰਕੇ ਨੂੰ ਹੋਵੇਗਾ। ਬੋਲੀ ਦੇਣ ਤੋਂ ਪਹਿਲਾਂ 10000 ਰੁਪਏ ਬਤੌਰ ਸਕਿਓਰਿਟੀ ਜਮਾਂ ਕਰਵਵਾਉਣੇ ਹੋਣਗੇ, ਜੋ ਬੋਲੀ ਤੋਂ ਬਾਅਦ ਵਾਪਿਸ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਬੋਲੀ ਲਈ ਆਉਣ ਵਾਲੇ ਵਿਅਕਤੀ ਆਪਣੇ ਰਿਹਾਇਸ਼ੀ ਪਤੇ ਦਾ ਸਬੂਤ ਜਿਵੇਂ ਕਿ ਵੋਟਰ ਕਾਰਡ, ਆਧਾਰ ਕਾਰਡ ਆਦਿ ਨਾਲ ਲੈ ਕੇ ਆਉਣ। ਬਾਕੀ ਸ਼ਰਤਾਂ ਮੌਕੇ ’ਤੇ ਦੱਸ ਦਿੱਤੀਆਂ ਜਾਣਗੀਆਂ ਅਤੇ ਸਾਰੀ ਰਕਮ ਮੌਕੇ ’ਤੇ ਜਮ੍ਹਾ ਕਰਵਾਈ ਜਾਵੇਗੀ।