
ਮਾਨਸਾ 11 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ) – ਮਾਨਸਾ ਦੇ ਬੱਚਤ ਭਵਨ ਵਿਖੇ ਸੈਨ ੇਟ ਚੋਣਾਂ ਦੇ ਉਮੀਦਵਾਰ
ਸ੍ਰੀ ਨਰੇਸ਼ ਗੌੜ ਜੀ ਦੇ ਸਮਰਥਨ ਵਿੱਚ ਇੱਕ ਭਰਵੀਂ ਮੀਟਿੰਗ ਸੀਨੀਅਰ ਐਡਵੋਕੇਟ ਸ਼੍ਰੀ ਬਦਰੀ ਨਰਾਇਣ
ਗੋਇਲ, ਆੜਤੀ ਐਸੋਸੀਏਸਨ ਦੇ ਪ੍ਰਧਾਨ ਤੇ ਸਾਬਕਾ ਬੈਂਕ ਮੁਲਾਜ਼ਮ ਜਤਿੰਦਰ ਮੋਹਨ ਗਰਗ, ਐਸ. ਬੀ.
ਆਈ. ਯੂਨੀਅਨ ਦੇ ਆਗੂ ਜਸਵੀਰ ਤੇ ਮਾਸਟਰ ਰਾਵਿੰਦਰ ਕੁਮਾਰ ਦੀ ਪ੍ਰਧਾਨਗੀ ਥੱਲੇ ਹੋਈ।
ਮੀਟਿੰਗ ਨ ੂ ੰ ਸੰਬੋਧਨ ਕਰਦੇ ਹੋਏ ਸ਼੍ਰੀ ਨਰੇਸ਼ ਗੌੜ ਜੀ ਨੇ ਕਿਹਾ ਕਿ 18 ਅਗਸਤ 21 ਨ ੂ ੰ ਹੋ ਰਹੀਆਂ
ਸੈਨ ੇਟ ਚੋਣਾਂ ਪੰਜਾਬ ਯੂਨੀਵਰਸਿਟੀ ਦਾ ਭਵਿੱਖ ਤਹਿ ਕਰਨਗੀਆਂ। ਉਕਤ ਯੂਨੀਵਰਸਿਟੀ ਹੀ ਇੱਕ ਅਜਿਹੀ
ਯੂਨੀਵਰਸਿਟੀ ਹੈ ਜਿਸ ਦੀ ਗਵਰਨਿ ੰਗ ਬਾਡੀ ਚੁਣੀ ਜਾਂਦੀ ਹੈ, ਜਦੋਂ ਕਿ ਦੂਸਰੀਆਂ ਯੂਨੀਵਰਸਿਟੀਆਂ ਵਿੱਚ
ਨਾਮਜਦ ਹੁੰਦੀ ਹੈ। ਉਨਾਂ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੰਘੀ ਟੋਲਾ ਮੈਨੇਜਮੈਂਟ ਵਿੱਚ ਘੁਸਪੈਠ ਕਰ
ਚੁ ੱਕਾ ਹੈ, ਜਿਸ ਵੱਲੋਂ ਸਾਜਸ਼ਾਂ ਗੁ ੰਦੀਆਂ ਜਾ ਰਹੀਆਂ ਹਨ ਕਿ ਉਕਤ ਨ ੂ ੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ
ਕਰ ਦਿੱਤਾ ਜਾਵੇ। ਇਸ ਦੇ ਰਾਹ ਵਿੱਚ ਅੜਿੱਕਾ ਬਣੀ ਸੈਨ ੇਟ ਨ ੂੰ ਖਤਮ ਕਰਕੇ ਵੀ.ਸੀ. ਦੇ ਪਿੱਠੂਆਂ ਨ ੂ ੰ ਨਾਮਜਦ
ਗਵਰਨਿ ੰਗ ਬਾਡੀ ਬਣਾਈ ਜਾਵੇ। ਇਸ ਲਈ ਹੋ ਰਹੀਆਂ ਸੀਨ ੇਟ ਚੋਣਾਂ ਨ ੂ ੰ ਮਹਿਜ ਰਸਮੀ ਚੋਣਾਂ ਵਜੋਂ ਲੈਣਾ
ਵੱਡੀ ਭੁ ੱਲ ਹੋਵੇਗੀ। ਇਹ ਯੂਨੀਵਰਸਿਟੀ ਦੀ ਹੋਂਦ ਤੋਂ ਇਲਾਵਾ ਪੰਜਾਬ, ਪੰਜਾਬੀਅਤ ਨ ੂ ੰ ਬਚਾਉਣ ਦਾ
ਹਥਿਆਰ ਬਣਨਗੀਆਂ।
ਅੰਤ ਵਿੱਚ ਸ਼੍ਰੀ ਗੌੜ ਜੀ ਨ ੇ ਅਪੀਲ ਕੀਤੀ ਕਿ 18 ਅਗਸਤ ਨ ੂ ੰ ਹੋ ਰਹੀਆਂ ਸੈਨ ੇਟ ਚੋਣਾਂ ਵਿੱਚ ਉਨਾਂ ਦੇ
ਸੀਰੀਲ ਨ ੰ: 29 ਤੇ ਇੱਕ ਦਾ ਡੰਡਾ (।) ਲਾ ਕੇ ਸਫਲ ਕੀਤਾ ਜਾਵੇ ਤਾਂ ਕਿ ਮੈਂ ਚਲ ਰਹੀਆਂ ਕੋਝੀਆਂ ਸਾਜਸ਼ਾਂ
ਨ ੂ ੰ ਰੋਕਣ ਵਿੱਚ ਯੋਗਦਾਨ ਪਾ ਸਕਾਂ।
ਆਰੰਭ ਵਿੱਚ ਸ਼: ਜਸਵੀਰ ਸਿੰਘ ਵੱਲੋਂ ਗੌੜ ਜੀ ਨ ੂੰ ਤੇ ਮੀਟਿੰਗ ਵਿੱਚ ਸ਼ਾਮਲ ਹਾਜਰੀਨ ਨ ੂ ੰ ਜੀ
ਆਇਆਂ ਕਿਹਾ। ਐਡਵੋਕੇਟ ਬਦਰੀ ਨਰਾਇਣ ਗੋਇਲ ਜੀ ਮਾਨਸਾ ਜਿਲੇ ਵਿੱਚ ਚੱਲ ਰਹੀ ਚੋਣ ਮੁਹਿੰਮ ਤੇ ਹੁਣ
ਤੱਕ ਹੋਈ ਪ੍ਰਗਤੀ ਨ ੂ ੰ ਸਾਂਝਾ ਕੀਤਾ। ਜਤਿੰਦਰ ਮੋਹਨ ਗਰਗ ਨ ੇ ਕਿਹਾ ਕਿ ਗੌੜ ਲਈ ਵੋਟਰਾਂ ਨ ੂ ੰ ਤਿਆਰ ਕਰਨ
ਤੋਂ ਬਿਨਾਂ ਵੋਟਾਂ ਭੁਗਤਾਉਣੀਆਂ ਵੱਡਾ ਤੇ ਅਹਿਮ ਕਾਰਜ ਹੈ। ਐਸ.ਜੀ.ਪੀ.ਸੀ. ਦੇ ਮੈਂਬਰ ਮਿੱਠੂ ਸਿੰਘ ਕਾਹਨਕੇ
ਨ ੇ ਐਲਾਨ ਕੀਤਾ ਕਿ ਸੰਯੁਕਤ ਸ਼੍ਰ ੋਮਣੀ ਅਕਾਲੀ ਦਲ ਗੌੜ ਜੀ ਦੀ ਡੱਟ ਕੇ ਮੱਦਦ ਕਰੇਗਾ। ਪ੍ਰ ੋ: ਅਸ਼ੋਕ ਸਿੰਘ
ਮਿੱਤਲ ਨ ੇ ਬਠਿੰਡਾ ਵਿਖੇ ਚੱਲ ਰਹੀ ਚੋਣ ਮੁਹਿੰਮ ਨ ੂੰ ਸਾਂਝਾ ਕੀਤਾ। ਮਾਸਟਰ ਰਵਿੰਦਰ ਮਿਗਲਾਨੀ ਨੇ ਸਭ ਦਾ
ਧ ੰਨਵਾਦ ਕੀਤਾ।
ਮੀਟਿੰਗ ਵਿੱਚ ਉਕਤ ਤੋਂ ਇਲਾਵਾ ਪ੍ਰ ੋ: ਸੂਰਜ ਪਾਲ, ਡਾ: ਧ ੰਨਾ ਮੱਲ ਗੋਇਲ, ਮਾਸਟਰ ਲਾਭ ਸਿੰਘ, ਮਾਸਟਰ
ਪਰਮਜੀਤ ਸੈਨੀ, ਮਾਸਟਰ ਕਪਿਲ ਤਨ ੇਜਾ, ਮਾਸਟਰ ਲਖਵਿੰਦਰ ਸਿੰਘ ਲੱਕੀ, ਅਤੇ ਐਸ.ਬੀ.ਆਈ. ਬੈਂਕ ਵੱਲੋਂ
ਜਗਤਾਰ ਸਿੰਘ ਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਜਾਰੀ ਕਰਤਾ
ਜਸਵੀਰ ਸਿੰਘ ਐਸ.ਬੀ.ਆਈ ਯੂਨੀਅਨ (9872806055)
ਕ੍ਰਿਸ਼ਨ ਚੌਹਾਨ (9041860378)
