
ਅੰਮ੍ਰਿਤਸਰ 13,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਦੇ ਕਾਰਨ ਅੱਜ ਕੱਲ ਸੈਨੇਟਾਈਜਰ ਹਰੇਕ ਘਰ ‘ਚ ਦੇਖਣ ਨੂੰ ਮਿਲਦਾ ਹੈ ਪਰ ਇਸ ਨਾਲ ਜਿੰਨਾਂ ਵਾਇਰਸ ਤੋਂ ਬਚਾ ਹੁੰਦਾ ਹੈ, ਉਨਾ ਹੀ ਅੱਗ ਦੇ ਸੰਪਰਕ ‘ਚ ਆਉਣ ਨਾਲ ਇਹ ਖ਼ਤਰਨਾਕ ਹੋ ਜਾਂਦਾ ਹੈ। ਇਸ ਨਾਲ ਹੋਇਆ ਤਾਜ਼ਾ ਹਾਦਸਾ ਅੰਮ੍ਰਿਤਸਰ ਦੇ ਵੱਲਾ ‘ਚ ਵਾਪਰਿਆ। ਜਿੱਥੇ ਸੱਤ ਸਾਲ ਦੇ ਬੱਚੇ ਦਾ ਬਾਕੀ ਬੱਚਿਆਂ ਨਾਲ ਖੇਡਦੇ ਹੋਏ ਮੂੰਹ ਝੁਲਸ ਗਿਆ। ਸੱਤ ਸਾਲਾਂ ਮਨਿੰਦਰ ਸਿੰਘ ਸ਼ਿਲਾਂਗ ਤੋਂ ਆਪਣੇ ਮਾਤਾ-ਪਿਤਾ ਨਾਲ ਵੱਲਾ ‘ਚ ਆਇਆ ਸੀ, ਜਿੱਥੇ ਇਹ ਹਾਦਸਾ ਵਾਪਰਿਆ। ਹੁਣ ਮਨਿੰਦਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਜੇਰੇ ਇਲਾਜ ਹੈ।
