ਸੈਂਪਲ ਲੈਣ ਲਈ ਬਹੁੜੀਂ ਸਿਹਤ ਵਿਭਾਗ ਦੀ ਟੀਮ..! ਰਾਤ ਸਮੇਂ ਆਉਂਦੀ ਹੈ ਹਰਿਆਣਾ ਦੀ ਨਕਲੀ ਮਿਠਾਈ

0
83

ਬਰੇਟਾ,07 ਨਵੰਬਰ (ਸਾਰਾ ਯਹਾ /ਰੀਤਵਾਲ) : ਸਿਹਤ ਵਿਭਾਗ ਦੀ ਟੀਮ ਦੁਆਰਾ ਅੱਜ ਸ਼ਹਿਰ ‘ਚ ਖਾਣ-ਪੀਣ ਵਾਲੀਆਂ ਵਸਤਾਂ
ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ
ਵਿਭਾਗ ਦੇ ਅਧਿਕਾਰੀ ਯੋਗੇਸ਼ ਗੋਇਲ , ਗੁਰਪ੍ਰੀਤ ਸਿੰਘ ਅਤੇ ਮੈਡਮ ਸੀਮਾ ਰਾਣੀ ਨੇ
ਦੱਸਿਆ ਕਿ ਅੱਜ ਟੀਮ ਵੱਲੋਂ ਸ਼ਹਿਰ ਦੀਆਂ ੧੨ ਦੇ ਕਰੀਬ ਵੱਖ ਵੱਖ ਦੁਕਾਨਾਂ ਤੋਂ ਸੈਂਪਲ
ਲਏ ਗਏ ਹਨ । ਜਿਨ੍ਹਾਂ ਵਿੱਚੋ ਕੁਝ ਕੁ ਹਲਵਾਈ ਦੀਆਂ ਦੁਕਾਨਾਂ ਚੋਂ ਖੋਆ ਬਰਫੀ ,


ਰਸਗੁੱਲਾ ਮਿਠਾਈ, ਗੁਲਾਬ ਜਾਮਣ ਅਤੇ ਪਿੱਠਾ ਮਿਠਾਈ ਆਦਿ ਦੇ ਸੈਂਪਲ ਲਏ ਗਏ ।
ਇਸੇ ਤਰਾਂ੍ਹ ਕੁਝ ਕਰਿਆਨਾ ਦੀਆਂ ਦੁਕਾਨਾਂ ‘ਚੋ ਸਰੋਂ ਦੇ ਤੇਲ , ਦੇਸੀ ਘਿਓ, ਚਨਾ ਦਾਲ,
ਮਸਰ ਦਾਲ ਅਤੇ ਗੁੱੜ ਦੇ ਸੈਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਅੱਗੇ ਭੇਜਿਆ ਗਿਆ ਹੈ ਤੇ
ਜਾਂਚ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ਼ੀ ਗਈ ਹੈ ।

ਦੂਜੇ ਪਾਸੇ
ਸੈਂਪਲ ਲੈਣ ਆਈ ਟੀਮ ਨੂੰ ਲੈ ਕੇ ਸ਼ਹਿਰ ‘ਚ ਵੱਖ ਵੱਖ ਚਰਚਾਵਾਂ ਸੁਣ ਨੂੰ ਮਿਲ ਰਹੀਆਂ
ਹਨ । ਜਿਸ ‘ਚ ਲੋਂਕੀ ਕਹਿ ਰਹੇ ਹਨ ਕਿ ਜਿਆਦਾਤਰ ਟੀਮਾਂ ਵੱਲੋਂ ਸੀਮਤ ਸੈਂਪਲ ਦੁਕਾਨਦਾਰਾਂ
ਦੀ ਮਰਜੀ ਅਨੁਸਾਰ ਲਏ ਜਾਂਦੇ ਹਨ । ਜਿਸਦੇ ਕਾਰਨ ਅੱਜ ਤੱਕ ਸ਼ਹਿਰ ‘ਚ ਨਕਲੀ ਮਿਠਾਈ ਦੀ ਵਿਕਰੀ
ਕਰਨ ਵਾਲੇ ਕਿਸੇ ਵੀ ਦੁਕਾਨਦਾਰ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੋਈ । ਸੂਤਰਾਂ
ਅਨੁਸਾਰ ਅੱਜ ਟੀਮ ਦੀ ਇੱਕ ਹੋਰ ਖਾਸ ਗੱਲ ਦੇਖਣ ਨੂੰ ਮਿਲੀ ਕਿ ਜਿਹੜੀਆਂ ਮਿਠਾਈਆਂ
ਦੀਆਂ ਦੁਕਾਨਾਂ ਤੇ ਹਰਿਆਣਾ ਦੀ ਨਕਲੀ ਮਿਠਾਈ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ ।
ਉਨ੍ਹਾਂ ਦੁਕਾਨਾਂ ਤੇ ਟੀਮ ਨੇ ਚਰਨ ਪਾਉਣ ਦੀ ਖੇਚਲ ਹੀ ਨਹੀ ਕੀਤੀ । ਜਿਸਨੂੰ ਲੈ ਕੇ ਉਹ
ਕਹਿ ਰਹੇ ਸਨ ਕਿ ਲਗਦਾ ਹੈ ਕਿ ਦਾਲ ‘ਚ ਕੁਝ ਕਾਲਾ ਹੈ । ਜਿਸਦੇ ਕਾਰਨ ਹੀ ਸ਼ਹਿਰ ਦੇ ਕੁਝ
ਦੁਕਾਨਦਾਰਾਂ ਵੱਲੋਂ ਨਕਲੀ ਮਿਠਾਈ ਦਾ ਕਾਰੋਬਾਰ ਬਿਨ੍ਹਾਂ

ਖੌਫ ਦੇ ਚਲਾਇਆ ਜਾ
ਰਿਹਾ ਹੈ । ਇੰਨਸਾਫ ਪਸੰਦ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ
ਸ਼ਹਿਰ ‘ਚ ਨਕਲੀ ਮਿਠਾਈ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਵੱਡੇ ਪੱਧਰ ਤੇ ਨਕਲੀ
ਮਿਠਾਈ ਫੜ੍ਹਣੀ ਹੈ ਤਾਂ ਫਿਰ ਗੁਪਤ ਤੌਰ ਤੇ ਰਾਤ ਦੇ ਸਮੇਂ ਸਾਫ ਅਕਸ ਵਾਲੇ ਅਫਸਰਾਂ
ਦੀਆਂ ਟੀਮਾਂ ਭੇਜੀਆਂ ਜਾਣ ਤੇ ਫਿਰ ਦੇਖੋ ਸੱਚ ਕਿਵੇ ਸਾਹਮਣੇ ਆaੁਂਦਾ ਹੈ ਪਰ
ਹਕੀਕਤ ‘ਚ ਅਜਿਹਾ ਹੋਣਾ ਹਾਲੇ ਨਾਮੁਕਨ ਜਾਪ ਰਿਹਾ ਹੈ ।

LEAVE A REPLY

Please enter your comment!
Please enter your name here