ਸੈਂਟਰ ਹੈੱਡ ਟੀਚਰ ਤੋਂ ਬਾਅਦ 56 ਹੈੱਡ ਟੀਚਰਾਂ ਦੀਆਂ ਤਰੱਕੀਆਂ

0
62

ਮਾਨਸਾ 2 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) : ਸਿੱਖਿਆ ਵਿਭਾਗ ਵੱਲ੍ਹੋਂ ਮਾਨਸਾ ਜ਼ਿਲ੍ਹੇ ਚ 55 ਹੈੱਡ ਟੀਚਰਾਂ ਦੀਆਂ ਤਰੱਕੀਆਂ ਕਰਦਿਆਂ ਅੱਜ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਸ਼ੁਰੂਆਤ ਕੀਤੀ ਗਈ, ਇਸ ਤੋਂ ਪਹਿਲਾ ਇਸ ਜ਼ਿਲੇ ਚ 11 ਸੈਂਟਰ ਹੈੱਡ ਟੀਚਰਾਂ ਨੂੰ ਵੀ ਤਰੱਕੀ ਦਿੱਤੀ ਗਈ ਸੀ। ਅਧਿਆਪਕਾਂ ਵਿੱਚ ਇਨ੍ਹਾਂ ਤਰੱਕੀਆਂ ਨੂੰ ਲੈਕੇ ਖੁਸ਼ੀ ਦੀ ਲਹਿਰ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਅੱਜ ਬਕਾਇਦਾ ਰੂਪ ਵਿੱਚ ਈ ਟੀ ਟੀ ਅਧਿਆਪਕਾਂ ਤੋਂ ਪ੍ਰਮੋਟ ਹੋਏ ਕਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ, ਉਨ੍ਹਾਂ ਕਿਹਾ ਕਿ ਇਨ੍ਹਾਂ ਤਰੱਕੀਆਂ ਨਾਲ ਅਧਿਆਪਕਾਂ ਚ ਭਾਰੀ ਉਤਸ਼ਾਹ ਹੈ,ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਆਨਲਾਈਨ ਪੜ੍ਹਾਈ ਅਤੇ ਆਨਲਾਈਨ ਦਾਖਲਿਆਂ ਚ ਅਧਿਆਪਕ ਪਹਿਲਾ ਹੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਨੇ,ਹੁਣ ਇਨ੍ਹਾਂ ਤਰੱਕੀਆਂ ਤੋਂ ਬਾਅਦ ਉਹ ਹੋਰ ਉਤਸ਼ਾਹ ਨਾਲ ਕੰਮ ਕਰਨਗੇ।
ਅੱਜ ਨਿਯੁਕਤੀ ਪੱਤਰ ਹਾਸਲ ਕਰਨ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਪਿੰਡ ਦੇ ਹੈੱਡ ਟੀਚਰ ਜਗਜੀਤ ਵਾਲੀਆਂ, ਬਲਜਿੰਦਰ ਸਿੰਘ
ਅਤਲਾ ਕਲਾਂ,ਵਰਿੰਦਰਪਾਲ ਵਿੱਕੀ ਛਾਪਿਆਂਵਾਲੀ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਅਧਿਆਪਕਾਂ ਦੇ ਕੰਮਾਂ ਕਾਰਜਾਂ ਚ ਪਿਛਲੇ ਸਮੇਂ ਤੋਂ ਹੋਰ ਤੇਜ਼ੀ ਆਈ ਹੈ। ਇਸ ਮੌਕੇ ਡਿਪਟੀ ਡੀ ਈ ਓ ਗੁਰਲਾਭ ਸਿੰਘ, ਹਰਮੇਸ਼ ਕੁਮਾਰ ਮਨੀਸ਼ ਕੁਮਾਰ, ਜਸ਼ਨ ਕੁਮਾਰ ਹਾਜ਼ਰ ਸਨ।

NO COMMENTS