28 ਮਾਨਸਾ ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਉੱੱਡਤ ਭਗਤ ਰਾਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਖੇਡ ਮੁਕਾਬਲੇ ਵਿੱਚ ਤਗਮੇ ਜਿੱਤ ਕੇ ਆਪਣੇ ਪਿੰਡ , ਸਕੂਲ , ਸਟਾਫ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ । ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਪਰਮਪਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਨੈਸ਼ਨਲ ਕਬੱਡੀ ( ਮੁੰਡੇ ) ਪਹਿਲਾ ਸਥਾਨ , ਸਰਕਲ ਕਬੱਡੀ ਦੂਸਰਾ ਸਥਾਨ, ਨੈਸ਼ਨਲ ਕਬੱਡੀ ( ਕੁੜੀਆਂ ) ਦੂਸਰਾ ਸਥਾਨ, ਰੱਸਾਕਸ਼ੀ ਪਹਿਲਾ ਸਥਾਨ, ਲੰਬੀ ਛਾਲ ਗਗਨ ਸਿੰਘ ਪਹਿਲਾ ਸਥਾਨ, ਗੋਲਾ ਸੁੱਟਣਾ ਸਨੇਬਾਜ਼ ਪਹਿਲਾ ਸਥਾਨ , ਰੇਸ 100 ਮੀਟਰ ਗਗਨ ਸਿੰਘ ਪਹਿਲਾ ਸਥਾਨ , ਰੇਸ 400 ਮੀਟਰ ਦਿਲਜੀਤ ਸਿੰਘ ਦੂਸਰਾ ਸਥਾਨ , ਰੇਸ 600 ਮੀਟਰ ਕੁਲਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਮੈਡਮ ਅਮਰਜੀਤ ਕੌਰ, ਮੈਡਮ ਕਿਰਨਜੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਸੁਮਨਦੀਪ ਕੌਰ ਅਤੇ ਮੈਡਮ ਵੀਰਇੰਦਰ ਕੌਰ ਹਾਜ਼ਰ ਸਨ । ਸਮੂਹ ਸਟਾਫ਼ ਅਤੇ ਬੱਚਿਆਂ ਦੇ ਕੋਚ ਮੈਡਮ ਬਲਜਿੰਦਰ ਕੌਰ ਅਤੇ ਸ੍ਰ. ਬਾਬਰ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਅਤੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਐਸ ਐਮ ਸੀ ਕਮੇਟੀ ਮੈਂਬਰਾਨ ਚੇਅਰਮੈਨ ਜਗਮੇਲ ਸਿੰਘ, ਉਪ ਚੇਅਰਮੈਨ ਗੁਰਪ੍ਰੀਤ ਸਿੰਘ, ਸਿੱਖਿਆ ਮਾਹਿਰ ਸ੍ਰੀ ਰਘੂਨਾਥ ਜੀ , ਮੈਂਬਰ ਪਰਮਜੀਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ ਵੀ ਹਾਜ਼ਰ ਰਹੇ । ਕਮੇਟੀ ਮੈਂਬਰਾਨ ਨੇ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕਰਕੇ ਓਹਨਾਂ ਦੀ ਵਿਸ਼ੇਸ਼ ਹੌਂਸਲਾ ਅਫ਼ਜਾਈ ਕੀਤੀ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕੀਤੀ।