
(ਸਾਰਾ ਯਹਾਂ/ਮੁੱਖ ਸੰਪਾਦਕ ):
ਬੀਤੇ ਦਿਨੀਂ ਸੈਂਟਰਲ ਯੂਨੀਵਰਸਿਟੀ ਪੰਜਾਬ ਬਠਿੰਡਾ ਵਿਖੇ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਾ. ਮਾਨਵ ਮਾਨਸਾ ਸੂਬਾ ਕਨਵੀਨਰ SFI ਅਤੇ ਕਾ. ਕੁਲਜੀਤ ਸਿੰਘ ਸੂਬਾਈ ਆਗੂ DYFI ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਾ ਸਿਲਪਾ ਨੇ ਕੀਤੀ ।

ਮੀਟਿੰਗ ਦੌਰਾਨ ਵਿਚਾਰ ਪੇਸ਼ ਕਰਦਿਆਂ ਕਾ ਕੁਲਜੀਤ ਸਿੰਘ ਤੇ ਮਾਨਵ ਮਾਨਸਾ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਸਿੱਖਿਆ ਅਤੇ ਰੁਜ਼ਗਾਰ ਹੈ । ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਆਉਂਦੀਆਂ ਸਮਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਥੇਬੰਧਕ ਢਾਂਚੇ ਵਿੱਚ ਮਜ਼ਬੂਤੀ ਲਿਆਉਣ ਲਈ 21 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਉਪਰੰਤ ਕਾ. ਸ਼ਾਮਿਲ ਕਨਵੀਨਰ ਅਤੇ ਕਾ ਅਨਾਮਿਕਾ, ਕੇ ਬਾਲਾ ਅਤੇ ਕਾ. ਅਭੀਨਭ ਨੂੰ ਸਰਬਸੰਮਤੀ ਨਾਲ ਕੋ ਕਨਵੀਨਰ ਚੁਣਿਆ ਗਿਆ । ਸਾਰੀ ਟੀਮ ਨੇ ਮਿਲ ਕੇ ਮਜ਼ਬੂਤੀ ਨਾਲ ਜਥੇਬੰਦੀ ਨੂੰ ਚਲਾਉਣ ਦਾ ਭਰੋਸਾ ਦਿੱਤਾ
