
ਅੰਮ੍ਰਿਤਸਰ ,26,ਅਗਸਤ (ਸਾਰਾ ਯਹਾਂ/ ਬਿਊਰੋ ਰਿਪੋਰਟ): ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ ਪਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾ ਤੇ ਉਨ੍ਹਾਂ ਨੂੰ ਕੋਈ ਜਿੰਮੇਵਾਰੀ ਦਿੱਤੀ ਹੈ ਤੇ ਨਾ ਹੀ ਉਮੀਦਵਾਰ ਐਲਾਨਿਆ ਹੈ।
