ਬੁਢਲਾਡਾ/ਬੋਹਾ 28 ਫਰਵਰੀ(ਸਾਰਾ ਯਹਾਂ/ਰੀਤਵਾਲ) : ਰੈਵਨਿਓ ਵਿਭਾਗ ਚੋਂ ਬਤੌਰ ਪਟਵਾਰੀ ਆਪਣੀਆਂ ਸੇਵਾਂਵਾਂ ਨਿਭਾ
ਕੇ ਸੇਵਾ ਮੁਕਤ ਹੋਏ ਗੁਰਦਰਸ਼ਨ ਸਿੰਘ ਮੰਢਾਲ਼ੀ ਦੀ ਸੇਵਾ ਮੁਕਤੀ ਸਬੰਧੀ ਇਥੇ ਰੱਖੇ ਇੱਕ ਸਮਾਗਮ ਚ ਪੁੱਜੇ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ੍ਰ: ਮੰਢਾਲੀ ਵੱਲੋਂ ਨਿਭਾਈਆਂ
ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਸਤੌਜ ਸਮੇਤ ਸੰਗਰੂਰ ਜਿਲ੍ਹੇ ਦੇ ਹਰ ਪਟਵਾਰ ਹਲਕੇ ਚ
ਨਿਭਾਈਆਂ ਗਈਆਂ ਸੇਵਾਂਵਾਂ ਯਾਦਗਾਰ ਹਨ।ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਰੈਵਨਿਓ ਪਟਵਾਰ ਯੂਨੀਅਨ
ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਹੋਰਨਾਂ ਬੁਲਾਰਿਆ ਨੇ ਕਿਹਾ ਕਿ ਸ੍ਰ: ਮੰਢਾਲੀ ਵੱਲੋਂੇ ਜਿਥੇ
ਆਪਣੀ ਡਿਊਟੀ ਨੂੰ ਹਮੇਸ਼ਾ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਉਥੇ ਉਨ੍ਹਾਂ ਇੱਕ ਚਲਦੀ-ਫਿਰਦੀ
ਸੰਸਥਾ ਵਾਂਗ ਕੰਮ ਕਰਦਿਆ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੇ ਨਾਲ-ਨਾਲ ਸੁਹਿਰਦ ਲੇਖਕ ਅਤੇ ਸਮਾਜ
ਸੇਵੀ ਦੇ ਤੌਰ ਤੇ ਵਿਚਰ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।ਇਸ ਮੌਕੇ ਹਰਬੰਸ ਸਿੰਘ ਗੁਰੂ, ਦਵਿੰਦਰਪਾਲ
ਸਿੰਘ ਰਿੰਪੀ, ਗੁਰਬਖਸ਼ ਸਿੰਘ ਤੇ ਬਲਵਿੰਦਰ ਸਿੰਘ ਮੰਢਾਲੀ (ਦੋਨੋਂ ਐਸ.ਡੀ.ਓ. ਬਿਜਲੀ ਬੋਰਡ), ਦੀਦਾਰ ਸਿੰਘ
ਸ਼ੋਕਰ, ਸੁਖਵਿੰਦਰ ਸਿੰਘ, ਲੇਖਕ ਪ੍ਰਗਟ ਸਤੌਜ, ਗੁਰਪ੍ਰੀਤ ਸਿੰਘ ਦਿੜ੍ਹਬਾ, ਸੁਖਜਿੰਦਰ ਸਿੰਘ ਮੂਣਕ, ਹਰਿੰਦਰ
ਸਿੰਘ ਬੁਢਲਾਡਾ, ਪਰਮਜੀਤ ਸਿੰਘ ਏ. ਐਸ. ਆਈ., ਦਿਨੇਸ਼ ਰਿਸ਼ੀ ਤੋਂ ਇਲਾਵਾ ਮਾਨਸਾ ਤੇ ਸੰਗਰੂਰ ਜਿਲਿ੍ਹਆਂ
ਨਾਲ ਸਬੰਧਤ ਵੱਡੀ ਗਿਣਤੀ ਪਟਵਾਰੀ, ਕਾਨੂੰਗੋ ਅਤੇ ਹੋਰ ਨਜਦੀਕੀ ਮੌਜੂਦ ਸਨ। ਕਾਨੂੰਗੋ ਐਸੋਸੀਏਸ਼ਨ ਦੇ
ਜਿਲ੍ਹਾ ਪ੍ਰਧਾਨ ਪ੍ਰਿਥੀ ਚੰਦ ਨੇ
ਫੋਟੋ : ਬੁਢਲਾਡਾ ਵਿਖੇ ਸੇਵਾ ਮੁਕਤੀ ਹੋਏ ਪਟਵਾਰੀ ਗੁਰਦਰਸ਼ਨ ਸਿੰਘ ਮੰਢਾਲ਼ੀ ਤੇ ਉਨ੍ਹਾਂ ਦੀ ਪਤਨੀ ਨਾਲ਼
ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ