*ਸੇਵਾ ਮੁਕਤੀ ਤੇ ਪ੍ਰਿੰਸੀਪਲ ਸੁਰੇਸ਼ ਗੁਪਤਾ ਸਨਮਾਨਿਤ*

0
49

ਫਗਵਾੜਾ 01 ਜਨਵਰੀ  (ਸਾਰਾ ਯਹਾਂ/ਸ਼ਿਵ ਕੌੜਾ) ਪ੍ਰਾਈਵੇਟ ਅਤੇ ਸਿੱਖਿਆ ਵਿਭਾਗ ਪੰਜਾਬ ਵਿੱਚ 31 ਸਾਲਾਂ ਦੀ ਬੇਦਾਗ ਅਤੇ ਸਮਰਪਿਤ ਸੇਵਾਵਾਂ ਤੋਂ ਬਾਅਦ ਪ੍ਰਿੰਸੀਪਲ ਸੁਰੇਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਤੋਂ ਸੇਵਾ ਮੁਕਤ ਹੋ ਗਏ । ਸੇਵਾ ਮੁਕਤੀ ਸਕੂਲ ਸਟਾਫ ਅਤੇ ਨਗਰ ਪੰਚਾਇਤ ਭੁੱਲਾਰਾਏ ਵਲੋਂ ਮਹਾਰਾਜਾ ਅਗਰਸੈਨ ਭਵਨ ਜੀ. ਟੀ. ਰੋਡ ਫਗਵਾੜਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੁਰੇਸ਼ ਗੁਪਤਾ ਵਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਮੰਚ ਸੰਚਾਲਨ ਕਰਦਿਆਂ ਲੈਕ. ਹਰਜਿੰਦਰ ਗੋਗਨਾ ਅਤੇ ਕਮਲਦੀਪ ਕੌਰ ਨੇ ਸੁਰੇਸ਼ ਗੁਪਤਾ ਵਲੋਂ ਕਮਲਾ ਨਹਿਰੂ ਕਾਲਜ ਸਸਸਸ ਰਾਣੀਪੁਰ ਅਤੇ ਸਸਸਸ (ਲੜਕੀਆਂ) ਫਗਵਾੜਾ ਸਸਸਸ ਬੇਗੋਵਾਲ ਅਤੇ ਭੁੱਲਾਰਾਏ ਵਿਖੇ ਨਿਭਾਈਆਂ ਸਮਰਪਿਤ ਸੇਵਾਵਾਂ ਤੇ ਚਾਨਣ ਪਾਇਆ ਨਗਰ ਪੰਚਾਇਤ ਭੁੱਲਾਰਾਏ ਦੇ ਸਾਬਕਾ ਸਰਪੰਚ ਮਾਸਟਰ ਹਰਭਜਨ ਸਿੰਘ ਅਤੇ ਵਰਤਮਾਨ ਸਰਪੰਚ ਰਜਤ ਭਨੋਟ ਨੇ ਸੁਰੇਸ਼ ਗੁਪਤਾ ਦੇ ਕਾਰਜਕਾਲ ਦੌਰਾਨ ਬੱਚਿਆਂ ਵਿੱਚ ਅਨੁਸ਼ਾਸਨ, ਵਿੱਦਿਅਕ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਅਤੇ ਸਕੂਲ ਬਿਲਡਿੰਗ ਨਿਰਮਾਣ ਵਿੱਚ ਸਕਾਰਾਤਮਿਕ ਯੋਗਦਾਨ ਲਈ ਪ੍ਰੰਸ਼ਸਾ ਪੱਤਰ ਪ੍ਰਦਾਨ ਕੀਤਾ ਸਰਕਾਰੀ ਹਾਈ ਸਕੂਲ ਖਲਵਾੜਾ ਦੇ ਇੰਚਾਰਜ ਅਧਿਆਪਕ ਹਰਸਿਮਰਨ ਸਿੰਘ ਨੇ ਸੁਰੇਸ਼ ਗੁਪਤਾ ਦੀ ਮੁਲਾਜ਼ਮ ਪੱਖੀ ਸੋਚ ਦਾ ਵਰਨਣ ਕਰਦਿਆਂ ਸਿੱਖਿਆ ਖੇਤਰ ਦਾ ਚਾਨਣ ਮੁਨਾਰਾ ਦੱਸਿਆ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ , ਲੈਕ. ਵਰਿੰਦਰ ਸ਼ਰਮਾ , ਸੁਸ਼ੀਲ ਸ਼ਰਮਾ ਅਤੇ ਅਮਰੀਕ ਸਿੰਘ ਵਲੋਂ ਸੁਰੇਸ਼ ਗੁਪਤਾ ਵਰਗੇ ਅਧਿਆਪਕਾਂ ਨੂੰ ਵਧੀਆ ਸਮਾਜ ਦੇ ਨਿਰਮਾਣ ਦੀ ਲੋੜ ਦੱਸਿਆ ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਪ੍ਰਿੰਸੀਪਲ ਸੀਮਾ ਮਿਨਹਾਸ ਵਲੋਂ ਵੀ ਸੁਰੇਸ਼ ਗੁਪਤਾ ਦੇ ਪ੍ਰੇਰਣਾਦਾਇਕ ਸੇਵਾ ਕਾਲ ਨੂੰ ਸਿੱਖਿਆ ਵਿਭਾਗ ਲਈ ਚਾਨਣ ਮੁਨਾਰਾ ਦੱਸਿਆ ਰਾਮਗੜੀਆ ਐਜੂਕੇਸ਼ਨਲ ਕੌਂਸਲ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਵਧਾਈ ਦਿੱਤੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸੁਰੇਸ਼ ਗੁਪਤਾ ਵਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ।ਲੈਕ. ਜਸਵਿੰਦਰ ਕੌਰ ਨੇ ਪ੍ਰਿੰਸੀਪਲ ਸੁਰੇਸ਼ ਗੁਪਤਾ ਦੀਆਂ ਸੇਵਾਵਾਂ ਦਾ ਸਾਰ ਮਾਣ ਪੱਤਰ ਰਾਹੀਂ ਪੇਸ਼ ਕੀਤਾ ਅਤੇ ਸਮੂਹ ਸਟਾਫ ਵਲੋਂ ਇਹ ਮਾਣ ਪੱਤਰ ਭੇਂਟ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸੁਰੇਸ਼ ਗੁਪਤਾ ਨੇ ਕਿਹਾ ਕਿ ਉਹਨਾਂ ਨੇ ਸੇਵਾ ਕਾਲ ਵਿੱਚ ਬੱਚਿਆਂ ਦੀ ਪੜਾਈ ਅਤੇ ਸਰਕਾਰੀ ਫੰਡ ਦਾ ਇਮਾਨਦਾਰੀ ਨਾਲ ਉਪਯੋਗ ਨੂੰ ਜੀਵਨ ਦਾ ਆਦਰਸ਼ ਬਣਾ ਕੇ ਕੰਮ ਕੀਤਾ ਪਰਿਵਾਰ ਵਲੋਂ ਸੇਵਾ ਮੁਕਤ ਲੈਕ. ਨਿਰਮਲ ਸਿੰਘ ਅਤੇ ਦੀਪਾਂਸ਼ੂ ਗੁਪਤਾ ਵਲੋਂ ਸਭ ਦਾ ਧੰਨਵਾਦ ਕੀਤਾ ਸਮੂਹ ਸੰਸਥਾਵਾਂ ਵਲੋਂ ਉਹਨਾਂ ਨੂੰ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਿਸ਼ਾ ਗੁਪਤਾ, ਆਸ਼ਾ ਕੋਹਲੀ, ਰਾਜਨ ਚੋਪੜਾ, ਮਾਧੁਰੀ ਸ਼ਰਮਾ,ਪ੍ਰਿੰਸੀਪਲ ਰਣਜੀਤ ਗੋਗਨਾ, ਸੁਸ਼ੀਲ ਗੋਇਲ, ਪ੍ਰਵੀਨ ਗੁਪਤਾ, ਮੁਕੇਸ਼ ਗੋਇਲ, ਡਾ. ਸੁਨੀਤਾ ਗੁਪਤਾ, ਵਿੱਦਿਆ ਰਤਨ ਬਾਂਸਲ, ਸ਼ਸ਼ੀ ਕਿਰਨ, ਰਾਮ ਲੁਭਾਇਆ, ਰਵੀ ਸਿੰਘ, ਰੀਤੂ ਬਤਰਾ,ਸੁਰਿੰਦਰ ਕੌਰ, ਜੋਗਿੰਦਰ ਪਾਲ. ਹਰਦੀਪ ਸਿੰਘ, ਰਵਿੰਦਰ ਕੌਰ, ਪਰਮਜੀਤ ਕੌਰ, ਸਵਿਤਾ, ਰਣਵੀਰ ਪਰਮਾਰ. ਲਖਵਿੰਦਰ ਕੌਰ, ਸਵਿਤਾ ਪਵਾਰ, ਜੋਤੀ ਸਰੋਆ ਆਦਿ ਹਾਜ਼ਰ ਸਨ 

LEAVE A REPLY

Please enter your comment!
Please enter your name here