
ਬੁਢਲਾਡਾ, 31 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿਵਲ ਹਪਸਤਾਲ ਬੁਢਲਾਡਾ ਤੋਂ ਬਤੋਰ ਐਮ.ਪੀ.ਐੱਚ.ਐਸ(ਫੀਮੇਲ) ਵਜੋਂ ਸੇਵਾ ਮੁਕਤ ਹੋ ਰਹੇ ਸ਼੍ਰੀਮਤੀ ਪਰਮਜੀਤ ਕੌਰ ਵਿਰਦੀ ਦਾ ਜਨਮ ਪਿੰਡ ਕੋਟਦੁੱਨਾ(ਜ਼ਿਲਾ ਬਰਨਾਲਾ) ਵਿੱਖੇ ਸਰਦਾਰ ਮੁਖ਼ਤਿਆਰ ਸਿੰਘ ਮਾਤਾ ਦਲੀਪ ਕੌਰ ਦੇ ਘਰ 15 ਅਗਸਤ,1966 ਨੂੰ ਹੋਇਆ।ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋ ਪ੍ਰਾਪਤ ਕੀਤੀ ਤੇ ਮਲੇਰੀਆ ਫ਼ੀਲਡ ਵਰਕਰ ਦਾ ਡਿਪਲੋਮਾ ਕੀਤਾ।27 ਨਵੰਬਰ 1991 ਨੂੰ ਪਰਮਜੀਤ ਕੌਰ ਦਾ ਵਿਆਹ ਬੁਢਲਾਡਾ ਨਿਵਾਸੀ ਡਾ. ਪਰਮਜੀਤ ਸਿੰਘ ਵਿਰਦੀ ਨਾਲ ਹੋਇਆ, ਜਿੰਨ੍ਹਾਂ ਨੇ ਆਪਣੇ ਉੱਚ ਵਿਦਿਅਕ ਕੈਰੀਅਰ ਵਾਂਗ ਆਪਣੀ ਪਤਨੀ ਪਰਮਜੀਤ ਕੌਰ ਨੂੰ ਵੀ ਅੱਗੇ ਹੋਰ ਪੜਾਈ ਵਾਸਤੇ ਉਤਸ਼ਹਿਤ ਕੀਤਾ।ਜਿਸਦੀ ਬਦੌਲਤ ਉਨ੍ਹਾਂ ਗਿਆਨੀ ਬੀ.ਏ.,ਬੀ.ਐਡ,ਐਮ.ਏ (ਪੰਜਾਬੀ ਅਤੇ ਅੰਗਰੇਜ਼ੀ) ਦੀਆਂ ਜਮਾਤਾਂ ਵਧੀਆਂ ਅੰਕਾਂ ਨਾਲ ਪਾਸ ਕੀਤੀਆਂ।ਪਰਮਜੀਤ ਕੌਰ ਨੇ ਅਗਸਤ 1987 ਵਿਚ ਪਿੰਡ ਜੈਮਲ ਸਿੰਘ ਵਾਲ਼ਾ ਤੋ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ ਅਤੇ ਇਸ ਤੋਂ ਇਲਾਵਾ ਧੂਰਕੋਟ, ਸੈਦੇਵਾਲਾ,ਰੰਘੜਿਆਲ,ਗੁਰਨੇ ਕਲਾਂ ਅਤੇ ਬੁਢਲਾਡਾ ਆਦਿ ਵਿਖੇ ਸੇਵਾਵਾ ਨਿਭਾਈਆਂ।ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ 31 ਅਗਸਤ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਕੀਤੀ।
