ਮਾਨਸਾ, 04 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੇਵਾ ਭਾਰਤੀ ਮਾਨਸਾ ਵੱਲੋਂ ਕੁਸ਼ਟ ਆਸ਼ਰਮ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਪ੍ਰਧਾਨ ਸੁਨੀਲ ਗੋਇਲ ਨੇ ਦੱਸਿਆ ਕਿ ਉਥੇ ਡਾਕਟਰਾਂ ਦੀ ਟੀਮ ਰਾਸ਼ਟਰੀਆ ਸੇਵਾ ਭਾਰਤੀ ਵੱਲੋ ਬਣਾਈ ਗਈ ਸਮਰਪਨ ਫਾਊਂਡੇਸ਼ਨ ਦਿੱਲੀ ਦੁਆਰਾ ਮੁਬਾਇਲ ਵੈਨ ਰਾਹੀਂ ਸਾਰੇ ਪੰਜਾਬ ਦੇ ਕੁਸ਼ਟ ਆਸ਼ਰਮਾਂ ਦਾ ਦੌਰਾ ਕਰਦੀ ਹੋਈ ਮਾਨਸਾ ਵਿਖੇ ਪਹੁੰਚੀ। ਉਥੇ ਕੁਸ਼ਟ ਰੋਗੀਆਂ ਦਾ ਚੈੱਕ ਅੱਪ, ਮੱਲ੍ਹਮ ਪੱਟੀ, ਲੈਬ ਟੈਸਟ ਆਦਿ ਫਰੀ ਕੀਤੇ ਗਏ । ਦਵਾਈਆਂ ਅਤੇ ਸੈਨੇਟਰੀ ਪੈਡ ਵੀ ਫਰੀ ਵੰਡੇ ਗਏ । ਜੁਆਇੰਟ ਸੈਕਟਰੀ ਰੋਹਿਤ ਬਾਂਸਲ ਅਤੇ ਕੈਸ਼ੀਅਰ ਯੂਕੇਸ਼ ਗੋਇਲ ਨੇ ਦੱਸਿਆ ਕਿ ਦਵਾਈਆਂ ਦੀ ਸੇਵਾ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ ਅਤੇ ਸੈਨੇਟਰੀ ਪੈਡ ਵਿਨੋਦ ਸਿੰਗਲਾ (ਸਨੀ ਸੇਲਜ ਮਾਨਸਾ) ਵੱਲੋਂ ਕੀਤੀ ਗਈ। ਟੀਮ ਨੂੰ ਦੁਪਹਿਰ ਦਾ ਭੋਜਨ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਵਾਇਆ ਗਿਆ। ਇਸ ਕੈਂਪ ਵਿੱਚ ਮੈਂਬਰ ਕਮਲ ਠੇਕੇਦਾਰ, ਸਨੀ ਗੋਇਲ, ਐਡਵੋਕੇਟ ਸੁਰਿੰਦਰ ਜਿੰਦਲ ਅਤੇ ਹੋਰਨਾਂ ਮੈਂਬਰਾਂ ਵੱਲੋਂ ਸੇਵਾ ਨਿਭਾਈ ਗਈ।