*ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾਉਣ ‘ਤੇ ਆਮ ਆਦਮੀ ਪਾਰਟੀ ਦੀ ਸਫਾਈ, ਲੋਕਾਂ ਸਾਹਮਣੇ ਰੱਖਿਆ ਪੱਖ*

0
63

Chandigarh 26,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): : ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵਿਰੋਧੀਆਂ ਦੇ ਹਮਲੇ ਮਗਰੋਂ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਖੰਡਰ ਬਣ ਚੁੱਕੇ ਸੇਵਾ ਕੇਂਦਰਾਂ ਨੂੰ ਸੁਧਾਰ ਨੇ ਲੋਕਾਂ ਨੂੰ ਸਿਹਤ ਸਹੁਲਤਾਂ ਦਿੱਤੀਆਂ ਜਾਣਗੀਆਂ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਖੰਡਰ ਬਣ ਚੁੱਕ ਸੇਵਾ ਕੇਂਦਰਾਂ ਨੂੰ ਮੁੜ ਤੋਂ ਬਹਾਲ ਕਰਕੇ ਲੋਕ ਸਹੂਲਤਾਂ ਲਈ ਵਰਤਾਂਗੇ, ਆਮ ਆਦਮੀ ਕਲੀਨਿਕ ਲੋਕਾਂ ਲਈ ਬਹੁਤ ਸਹਾਈ ਹੋਣਗੇ।

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆ ਕਿਹਾ ਸੀ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ ‘ਆਪ’ ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਇਸ ਨੂੰ ਲੈਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵੀ ਪਾਈ ਹੈ।

ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।

ਕਲੀਨਿਕ ਦੀ ਲਾਗਤ

-5 ਲੀਟਰ ਪੇਂਟ

-2 ਪੇਂਟਰ

-ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ

ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ ‘ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ।

LEAVE A REPLY

Please enter your comment!
Please enter your name here