ਸੂਬੇ ਭਰ ਵਿੱਚ ਚੰਗਾ ਨਾਮਣਾ ਖੱਟਣ ਵਾਲੀਆ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਏਗਾ ਸਹਾਇਤਾ ਗਰੁੱਪ-ਡਾ. ਰਾਜੀ

0
21

ਮਾਨਸਾ 3 ਅਗਸਤ  (ਸਾਰਾ ਯਹਾ, ਗੋਪਾਲ ਅਕਲਿਆ)-ਕੋਰੋਨਾ ਮਹਾਂਮਰੀ ਤੇ ਚਲਦਿਆ ਸਰਕਾਰ ਦੀਆ ਹਦਾਇਤਾ ਅਨੁਸਾਰ ਸਹਾਇਤਾ ਗਰੁੱਪ ਲੁਧਿਆਣਾ ਦੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਜਿਲ੍ਹਾ ਟੀਮ ਵੱਲੋਂ ਬਾਰ੍ਹਵੀਂ ਕਲਾਸ ਵਿੱਚੋਂ ਗਰੀਬ ਪਰਿਵਾਰਾਂ ਨਾਲ ਸਬੰਧਤ ਜਸਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਬਾਜੇਵਾਲਾ ਵੱਲੋਂ 450 ਵਿੱਚੋਂ 448 ਅੰਕ ਤੇ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਬੁਢਲਾਡਾ ਵੱਲੋਂ 450 ਵੱਲੋਂ 449 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਚੰਗਾ ਨਾਮਣਾ ਖੱਟਣ ਵਾਲੀਆ ਇੰਨ੍ਹਾਂ ਲੜਕੀਆ ਅਤੇ ਗਰੁੱਪ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੇ ਘਰ ਪੁੱਜ ਹਾਲ-ਚਾਲ ਪੁੱਛਿਆ ਤੇ ਚੰਗੇ ਅੰਕ ਪ੍ਰਾਪਤ ਕਰਨ ਤੇ ਵਧਾਈ ਦਿੰਦਿਆ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਪਏ ਸਕੂਲ-ਕਾਲਜ ਕਾਰਨ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਸਮਾਰਟ ਮੋਬਾਇਲ ਫੋ਼ਨ ਦਿੱਤ ਗਏ, ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪੈ ਸਕੇ। ਇਸ ਸਮੇਂ ਼ਿਪੰਡ ਰੱਲਾ ਵਿਖੇ ਬੀਤੇ ਦਿਨੀ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੰੁਦਿਆ ਕਿਸਾਨ ਬੂਟਾ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆ ਉਸਦੇ ਬੱਚਿਆਂ ਦੀ ਸਾਰੀ ਮੁਫ਼ਤ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਉਸਦੀ ਪਤਨੀ ਦੇ ਚੱਲ ਰਹੇ ਇਲਾਜ ਲਈ ਹੋਰਨਾਂ ਸੰਸਥਾਵਾਂ ਨਾਲ ਗੱਲਬਾਤ ਕਰਦੇ ਸਹਾਇਤਾ ਕਰਵਾਉਣ ਦਾ ਭਰੋਸਾ ਦਿਵਾਇਆ। ਡਾ. ਰਾਜੀ ਨੇ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ (ਯੂ.ਐਸ.ਏ) ਦੇ ਕਹਿਣ ਤੇ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਵਿਸ਼ਵਾਸ ਦਿਵਾਇਆ ਕਿ ਪਰਿਵਾਰਾਂ ਦੀਆ ਲੜਕੀਆਂ ਜੋ ਵੀ ਪੜ੍ਹਾਈ ਕਰਨਾ ਚਾਹੁੰਦੀਆਂ ਹਨ, ਉਸਦਾ ਸਾਰਾ ਖ਼ਰਚਾ ਸਹਾਇਤਾ ਗਰੁੱਪ ਵੱਲੋਂ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਖਰਚ਼ੇ ਸਬੰਧੀ ਕੋਈ ਵੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਗਰੁੱਪ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਪਰਿਵਾਰਾਂ ਨੂੰ ਗਰੁੱਪ ਦੀਆ ਗਤੀਵਿਧੀਆ ਸਬੰਧੀ ਜਾਣੂ ਕਰਵਾਉਦਿਆਂ ਕਿਹਾ ਸੈਕੜੇਂ ਬੱਚੇ ਵੱਖ-ਵੱਖ ਕੋਰਸਾਂ ਰਾਹੀ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਪਰਿਵਾਰਾਂ ਨੂੰ ਕਿਹਾ ਕਿ ਲੋੜ ਪੈਣ ਤੇ ਕਿਸੇ ਵੀ ਸਮੇਂ ਗਰੁੱਪ ਮੈਂਬਰਾ ਨਾਲ ਬੇਝਿਜਕ ਸੰਪਰਕ ਕੀਤਾ ਜਾਵੇ। ਉਧਰ ਪਰਿਵਾਰਾਂ ਨੇ ਉਨ੍ਹਾਂ ਦੀ ਕੀਤੀ ਜਾ ਰਹੀ ਮਦਦ ਲਈ ਸਹਾਇਤਾ ਗਰੁੱਪ ਟੀਮ ਦਾ ਵਿਸੇਸ਼ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਦੇ ਸੂਬਾ ਆਗੂ ਆਰ.ਪੀ. ਸਿੰਘ, ਜਿਲ੍ਹਾ ਖਜ਼ਾਨਚੀ ਮਦਦ ਲਾਲ ਕੁਸਲਾ, ਮੈਂਬਰ ਗੋਪਾਲ ਅਕਲੀਆ ਆਦਿ ਹਾਜ਼ਰ ਸਨ।

NO COMMENTS