
ਚੰਡੀਗੜ੍ਹ, 13 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਉਤਮ ਗੁਣਵੱਤਾ ਵਾਲੀਆਂ ਫਲ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਤਾਰ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸਨ ਦੇ ਕਮਿਸ਼ਨਰ ਸ੍ਰੀ ਕੇ. ਐਸ. ਪੰਨੂ ਕਰਦਿਆਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 74 ਫਲ ਅਤੇ ਸਬਜੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਚੈਕਿੰਗ ਵਿੱਚ ਜਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ , ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਫਲ ਸਬਜੀਆਂ ਨੂੰ ਅਣਵਿਗਿਆਨਕ ਤਰੀਕੇ ਨਾਲ ਪਕਾਉਣ , ਸੰਭਾਲ ਅਤੇ ਨਾ ਖਾਣਾਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ । ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਵੜੇ ਗਏ ਜਿਨ੍ਹਾਂ ਨੂੰ ਮੌਕੇ ਤੋਂ ਜਬਤ ਕੀਤਾ ਗਿਆ । ਚੈਕਿੰਗ ਟੀਮਾਂ ਵੱਲੋਂ ਮੌਕੇ ਤੋਂ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ । ਪੜਤਾਲ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ , ਜੋ ਕਿ ਖਾਣ ਯੋਗ ਨਹੀਂ ਸਨ , ਨੂੰ ਮੌਕੇ ਤੇ ਨਸਟ ਕਰਵਾਇਆ ਗਿਆ ।
ਸ. ਪੰਨੂ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ਤੇ ਮੁਕੇਰੀਆਂ ਵਿਖੇ 2.70 ਕੁਇੰਟਲ ਫਲ ਸਬਜੀਆਂ , ਗੜਸੰਕਰ ਵਿਖੇ 1.20 ਕੁਇੰਟਲ ਬੰਦ ਗੋਭੀ , ਟਮਾਟਰ , ਰੂਪਨਗਰ ਵਿਖੇ 1.05 ਕੁਇੰਟਲ ਵਲ ਸਬਜ਼ੀਆਂ , ਲੁਧਿਆਣਾ ਵਿਖੇ 3.20 ਕੁਇੰਟਲ ਫਲ , ਜਗਰਾਓਂ ਵਿਖੇ 2.10 ਕੁਇੰਟਲ ਸਬਜੀਆਂ , ਮਾਛੀਵਾੜਾ ਵਿਖੇ 1.60 ਕੁਇੰਟਲ ਸਬਜੀਆਂ , ਮੋਗਾ ਵਿਖੇ 2.00 ਕੁਇੰਟਲ ਫਲ , ਬਟਾਲਾ ਵਿਖੇ 1.25 ਕੁਇੰਟਲ ਫਲ ਸਬਜੀਆਂ , ਪਠਾਨਕੋਟ ਵਿਖੇ 1.95 ਕੁਇੰਟਲ ਫਲ ਸਬਜੀਆਂ , ਅਮਿ੍ਰਤਸਰ ਵਿਖੇ 1.32 ਕੁਇੰਟਲ ਫਲ ਸਬਜੀਆਂ , ਜਲੰਧਰ ਸ਼ਹਿਰ ਵਿਖੇ 1.20 ਕੁਇੰਟਲ ਕੇਲਾ , ਰਾਜਪੁਰਾ ਵਿਖੇ 2 .32 ਕੁਇੰਟਲ ਸਬਜੀਆਂ , ਪਟਿਆਲਾ ਵਿਖੇ 2.50 ਕੁਇੰਟਲ ਫਲ ਸਬਜੀਆਂ , ਪਾਤੜਾਂ ਵਿਖੇ 17 ਕੁਇੰਟਲ ਫਲ ਸਬਜੀਆਂ , ਸੁਨਾਮ ਵਿਖੇ 1430 ਕੁਇੰਟਲ ਵਲ ਸਬਜੀਆਂ , ਸਮਾਣਾ ਵਿਖੇ 2.10 ਕੁਇੰਟਲ ਫਲ ਸਬਜ਼ੀਆਂ , ਬਰਨਾਲਾ ਵਿਖੇ 2.40 ਕੁਇੰਟਲ ਸਬਜੀਆਂ , ਸਰਹਿੰਦ ਵਿਖੇ 3.60 ਕੁਇੰਟਲ ਅੰਬ , ਬਠਿੰਡਾ ਵਿਖੇ 1.42 ਕੁਇੰਟਲ ਫਲ ਸਬਜੀਆਂ , ਰਾਮਪੁਰਾ ਫੂਲ ਵਿਖੇ 2.42 ਕੁਇੰਟਲ ਫਲ ਸਬਜੀਆਂ , ਫਰੀਦਕੋਟ ਵਿਖੇ 1 .39 ਕੁਇੰਟਲ ਫਲ ਸਬਜੀਆਂ , ਮਾਨਸਾ ਵਿਖੇ 2.2 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ । ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਹੜੀ ਫੜੀਆਂ ਵਾਲਿਆਂ ਪਾਸੋਂ 1,25 ਕੁਇੰਟਲ ਕੈਮੀਕਲ ਨਾਲ ਪਕਾਇਆ ਗਿਆ ਅੰਬ ਫੜਿਆ ਗਿਆ ਜੋ ਕਿ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ ।
——–
