*ਸੁਰੱਖਿਆ ਵਾਹਨ ਯੋਜਨਾ ਦੀ ਕੁਤਾਹੀ ਕਰਨ ਵਾਲੇ ਸਕੂਲਾਂ ਨੂੰ ਭਾਰੀ ਜੁਰਮਾਨੇ ਦਾ ਕਰਨਾ ਪਵੇਗਾ ਸਾਹਮਣਾ -ਐਸ ਡੀ ਐਮ ਕਾਂਸਲ*

0
57

ਬੁਢਲਾਡਾ – 29 ਸਤੰਬਰ – (ਸਾਰਾ ਯਹਾਂ/ਅਮਨ ਮੇਹਤਾ)– ਸੁਰੱਖਿਅਤ ਵਾਹਨ ਯੋਜਨਾਂ ਨੂੰ ਲਾਗੂ ਕਰਨ ਲਈ ਬਾਲ ਸੁਰੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ 15 ਦਿਨਾਂ ਵਿੱਚ ਸੇਫ ਵਾਹਨ ਪਾਲਿਸੀ ਅਧੀਨ ਸਰਤਾਂ ਲਾਗੂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਸਕੂਲਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਕੂਲਾਂ ਦੇ ਪ੍ਰਿੰਸੀਪਲ, ਪ੍ਰਬੰਧਕ ਕਮੇਟੀਆਂ ਸੇਫ ਵਾਹਨ ਪਾਲਿਸੀ ਨੂੰ ਯਕੀਨੀ ਬਣਾਉਣ ਚ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਉਹ ਭਾਰੀ ਜੁਰਮਾਨੇ ਤੋਂ ਬੱਚ ਸਕਣ। ਉਨ੍ਹਾਂ ਕਿਹਾ ਕਿ ਨੇੜਲੇ ਭਵਿੱਖ ਵਿੱਚ ਕਿਸੇ ਵੀ ਸਕੂਲ ਦੀ ਵਾਹਨ ਪਾਲਿਸੀ ਵਿੱਚ ਕੁਤਾਹੀ ਨਜਰ ਆਈ ਤਾਂ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੋਕੇ ਤੇ ਬੋਲਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ ਸਾਇਨਾ ਕਪੂਰ ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਕੂਲ ਬੱਸ ਦੇ ਡਰਾਇਵਰ ਦਾ ਲਾਇਸੰਸ, ਬੀਮਾ, ਪਾਸਿੰਗ, ਫਾਇਰ ਸੇਫਟੀ, ਪ੍ਰਦੂਸਨ, ਐਚ ਆਰ ਪੀ ਸੀ, ਸਪੀਡ ਗਵਰਨਿੰਗ, ਵਰਦੀ ਆਦਿ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾ ਦੱਸਿਆ ਕਿ ਜੇਕਰ ਕੋਈ ਵੀ ਸਕੂਲੀ ਬੱਸ ਕਪੈਸਟੀ ਤੋਂ ਜਿਆਦਾ ਓਵਰ ਲੋਡਡ ਬੱਚਿਆ ਦੀ ਪਾਈ ਗਈ ਤਾਂ ਉਸ ਬੱਸ ਨੂੰ ਘੱਟੋਂ ਘੱਟ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਬਾਲ ਸੁਰੱਖਿਆ ਵਿਭਾਗ ਬੱਚਿਆ ਦੀ ਸੁਰਖਿਆ ਵਿੱਚ ਅਣਗਹਿਲੀ ਬਰਦਾਸਤ ਨਹੀਂ ਕਰੇਗੀ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਜੇਕਰ ਕੋਈ ਸਕੂਲ ਸੇਫ ਪਾਲਿਸੀ ਦੀ ਉਲੰਘਣਾ ਕਰਨ ਕਾਰਨ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸਦੀ ਜਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ, ਪ੍ਰਬੰਧਕ ਕਮੇਟੀ ਦੇ ਮੁੱਖੀ ਦੀ ਹੋਵੇਗੀ ਅਤੇ ਪੁਲਸ ਮਾਮਲਾ ਇਨ੍ਹਾਂ ਖਿਲਾਫ ਹੀ ਦਰਜ ਕੀਤਾ ਜਾਵੇਗਾ। ਇਸ ਮੌਕੇ ਤੇ ਟ੍ਰੈਫਿਕ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਸੁਰੇਸ ਕੁਮਾਰ, ਬਾਲ ਸੁਰੱਖਿਆ ਕੋਸਲ ਦੇ ਰਾਜਿੰਦਰ ਕੁਮਾਰ ਮੋਨੀ ਨੇ ਵੀ ਵਿਚਾਰ ਰੱਖੇ। ਇਸ ਮੋਕੇ ਤੇ ਵੱਖ ਵੱਖ ਸਕੂਲਾ ਦੇ ਹਾਜਰ ਪ੍ਰਿੰਸੀਪਲਾਂ ਨੇ ਅਧਿਕਾਰੀਆ ਨੂੰ ਭਰੋਸਾ ਦਿੱਤਾ ਕਿ ਸਕੂਲ ਸੇਫ ਪਾਲਿਸੀ ਨੂੰ 100 ਫੀਸਦੀ ਲਾਗੂ ਕੀਤਾ ਜਾਵੇਗਾ। *ਫੋਟੋ: ਬੁਢਲਾਡਾ: ਸਕੂਲ ਸੇਫਟੀ ਵਾਹਨ ਯੋਜਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ*

LEAVE A REPLY

Please enter your comment!
Please enter your name here