06,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ (Suresh Raina) ਦੇ ਪਿਤਾ ਤ੍ਰਿਲੋਕਚੰਦ ਰੈਨਾ (Trilokchand Raina) ਦਾ ਅੱਜ ਐਤਵਾਰ ਗਜੀਆਬਾਦ ‘ਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਤ੍ਰਿਲੋਕਚੰਦ ਰੈਨਾ ਮਿਲਟਰੀ ਅਫਸਰ ਸੀ। ਉਹ ਆਡਰਨੈਂਸ ਫੈਕਟਰੀ ‘ਚ ਬੰਬ ਬਣਾਉਣ ਦੇ ਅਕਸਪਰਟ ਸੀ। ਤ੍ਰਿਲੋਕਚੰਦ ਰੈਨਾ ਰੈਨਾਵਾੜੀ ਪਿੰਡ ਦੇ ਰਹਿਣ ਵਾਲੇ ਸੀ। ਉਹ ਉਨ੍ਹਾਂ ਦਾ ਜੱਦੀ ਪਿੰਡ ਸੀ।ਇਹ ਪਿੰਡ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ‘ਚ ਆਉਂਦਾ ਹੈ। 1990 ਦੇ ਦਹਾਕੇ ‘ਚ ਜਦੋਂ ਇਸ ਸੂਬੇ ‘ਚ ਕਸ਼ਮੀਰੀ ਪੰਡਤਾਂ ਦਾ ਕਤਲੇਆਮ ਸ਼ੁਰੂ ਹੋਇਆ ਤਾਂ ਤ੍ਰਿਲੋਕਚੰਦ ਨੇ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ ਛੱਡ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪੂਰੇ ਪਰਿਵਾਰ ਨਾਲ ਮੁਰਾਦਨਗਰ ਵਿੱਚ ਰਹਿਣ ਲੱਗ ਪਿਆ। ਆਪਣਾ ਜੱਦੀ ਘਰ, ਪਿੰਡ ਅਤੇ ਜ਼ਮੀਨ ਛੱਡਣ ਵਾਲੇ ਤ੍ਰਿਲੋਕਚੰਦ ਰੈਨਾ ਕੋਲ ਆਪਣੇ ਪੁੱਤਰ ਸੁਰੇਸ਼ ਰੈਨਾ ਦੀ ਕ੍ਰਿਕਟ ਕੋਚਿੰਗ ਫੀਸ ਦੇਣ ਲਈ ਵੀ ਪੈਸੇ ਨਹੀਂ ਸਨ। ਉਸ ਨੇ ਕਿਸੇ ਤਰ੍ਹਾਂ ਸੁਰੇਸ਼ ਰੈਨਾ ਨੂੰ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਵਿੱਚ ਦਾਖਲ ਕਰਵਾਇਆ।