*ਸੁਰਿੰਦਰ ਨੰਗਲੀਆ ਸਰਵ-ਸੰਮਤੀ ਨਾਲ ਬਣੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਐਕਟਰ ਬਾਡੀ ਦੇ 16ਵੀਂ ਵਾਰ ਪ੍ਰਧਾਨ*

0
185

ਮਾਨਸਾ 03 ਅਗਸਤ (ਸਾਰਾ ਯਹਾਂ/ ਬੀਰਬਲ ਧਾਲੀਵਾਲ ): ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਇਸੇ ਤਹਿਤ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਐਕਟਰ ਬਾਡੀ ਦੀ ਚੋਣ ਲਈ ਇੱਕ ਜ਼ਰੂਰੀ ਮੀਟਿੰਗ ਪ੍ਰਵੀਨ ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸੁਰਿੰਦਰ ਨੰਗਲੀਆ ਨੂੰ ਸਰਵ-ਸੰਮਤੀ ਨਾਲ ਕਲੱਬ ਦੀ ਐਕਟਰ ਬਾਡੀ ਦਾ 16ਵੀਂ ਵਾਰ ਪ੍ਰਧਾਨ ਚੁਣਿਆ ਗਿਆ।
ਪ੍ਰਧਾਨ ਨੰਗਲਿਆ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ ਅਤੇ ਸਮੂਹ ਕਲਾਕਾਰਾਂ ਵੱਲੋਂ ਪੂਰੀ ਭਾਵਨਾ ਨਾਲ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਪੂਰੇ ਵਿਸਥਾਰ ਨਾਲ ਸ਼ਰੋਤਿਆਂ ਨੂੰ ਜਾਣੂ ਕਰਵਾਇਆ ਜਾਵੇਗਾ।
ਕਲੱਬ ਦੀ ਹੋਈ ਚੋਣ ਵਿੱਚ ਰਾਜੇਸ਼ ਪੁੜਾ ਅਤੇ ਵਰੁਣ ਬਾਂਸਲ ਨੂੰ ਵਾਈਸ ਪ੍ਰਧਾਨ, ਮਨੋਜ ਅਰੋੜਾ ਨੂੰ ਜਨਰਲ ਸੈਕਟਰੀ, ਨਰੇਸ਼ ਬਾਂਸਲ ਨੂੰ ਜੁਆਇੰਟ ਸੈਕਟਰੀ, ਪ੍ਰਵੀਨ ਟੋਨੀ ਸ਼ਰਮਾ ਅਤੇ ਕੇ.ਸੀ. ਸ਼ਰਮਾ ਨੂੰ ਡਾਇਰੈਕਟਰ, ਸੇਵਕ ਸੰਦਲ ਨੂੰ ਸੰਗੀਤ ਨਿਰਦੇਸ਼ਕ, ਬਨਵਾਰੀ ਬਜਾਜ, ਨਵਜੋਤ ਬੱਬੀ ਅਤੇ ਵਿਨੋਦ ਪਠਾਨ ਨੂੰ ਪਰੋਮਟਰ ਲਈ ਚੁਣਿਆ ਗਿਆ।
ਇਸ ਤੋਂ ਇਲਾਵਾ ਰਮੇਸ਼ ਵਰਮਾ ਅਤੇ ਕ੍ਰਿਸ਼ਨ ਲਾਲ ਨੂੰ ਪੰਡਾਲ ਇੰਚਾਰਜ, ਰਾਜ ਕੁਮਾਰ ਰਾਜੀ, ਰਾਜੂ ਬਾਵਾ ਅਤੇ ਜੀਵਨ ਜੁਗਨੀ ਨੂੰ ਸਟੋਰ ਕੀਪਰ, ਅਮਨ ਗੁਪਤਾ ਅਤੇ ਗਗਨ ਨੂੰ ਨਾਇਟ ਇੰਚਾਰਜ, ਬਲਜੀਤ ਸ਼ਰਮਾ ਨੂੰ ਪ੍ਰੈਸ ਸਕੱਤਰ, ਡਾਕਟਰ ਵਿਕਾਸ ਸ਼ਰਮਾ ਸਹਾਇਕ ਪ੍ਰੈਸ ਸਕੱਤਰ ਰਾਜ ਕੁਮਾਰ, ਦੀਪੂ, ਬੀਬਾ ਨੂੰ ਸੀਨਰੀ ਇੰਚਾਰਜ, ਕੇਵਲ ਅਜਨਬੀ, ਅਸ਼ੋਕ ਟੀਟਾ ਅਤੇ ਬੰਟੀ ਸ਼ਰਮਾ ਨੂੰ ਮੇਕਅੱਪ ਮੈਨ, ਜਗਨ ਨਾਥ ਕੋਕਲਾ ਨੂੰ ਥਾਲੀ ਇੰਚਾਰਜ ਅਤੇ ਗੌਰਵ ਬਜਾਜ ਅਤੇ ਦੀਪਕ ਬਿੰਦਲ ਨੂੰ ਬੈਕਰਾਊਂਡ ਮਿਊਜਿ਼ਕ ਲਈ ਚੁਣਿਆ ਗਿਆ।
ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸੋਨੂੰ ਰੱਲਾ, ਮੁਕੇਸ਼ ਬਾਂਸਲ ਅਤੇ ਵਿਸ਼ਾਲ ਵਿੱਕੀ ਵੱਲੋਂ ਵੀ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਮੰਚਨ ਲਈ ਆਪਣੇ ਸੁਝਾਅ ਦਿੱਤੇ ਗਏ।
ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਮੈਂਬਰ ਜਗਦੀਸ਼ ਮੋਰਿੰਡਾ ਜੀ ਅਤੇ ਜੀਵਨ ਵਰਮਾ ਜੀ ਨੂੰ ਉਨ੍ਹਾਂ ਦੀ ਹੋਈ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂਚ ਨਿਵਾਸ ਦੇਣ ਲਈ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਅੱਗੇ ਪ੍ਰਾਰਥਨਾ ਕੀਤੀ ਗਈ।

LEAVE A REPLY

Please enter your comment!
Please enter your name here