*ਸੁਰਜੀਤ ਅਰਮਾਨੀ ਦੀ ਨਿੱਘੀ ਯਾਦ ‘ਚ  ਬਰਸੀ ਸਮਾਗਮ 4 ਫਰਵਰੀ ਨੂੰ,,,, ਲੋਕ ਕਵੀ ਮਹਿੰਦਰ ਪਾਲ ਭੱਠਲ ਨੂੰ ਕੀਤਾ ਜਾਵੇਗਾ ਸਨਮਾਨਿਤ,,,,*

0
15

ਮਾਨਸਾ, 31 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੇਖਕ ਅਤੇ ਅਧਿਆਪਕ ਆਗੂ ਸੁਰਜੀਤ ਅਰਮਾਨੀ ਦੀ ਨਿੱਘੀ ਯਾਦ ‘ਚ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਪਿੰਡ ਬੁਰਜ ਢਿੱਲਵਾਂ ਵਿਖੇ ਹੀ 4 ਫਰਵਰੀ ਨੂੰ ਬਰਸੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਮਾਨੀ ਦੇ ਛੋਟੇ ਭਰਾ ਅਤੇ ਸਾਬਕਾ ਅਧਿਆਪਕ ਆਗੂ ਆਤਮਾ ਸਿੰਘ ਪਮਾਰ ਨੇ ਦੱਸਿਆ ਕਿ ਪਿਛਲੇ ਵਰ੍ਹੇ ਸੰਖੇਪ ਬਿਮਾਰੀ ਉਪਰੰਤ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।ਇਸ ਲਈ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਬਰਸੀ ਸਮਾਗਮ ਦੁਪਹਿਰ 11.30 ਵਜੇ ਤੋਂ 1.30 ਵਜੇ ਤੱਕ ਪਿੰਡ ਬੁਰਜ ਢਿੱਲਵਾਂ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਨੂੰ ਸਾਬਕਾ ਵਿਦਿਆਰਥੀ ਆਗੂ ਅਤੇ ਪੋ.ਅਜਾਇਬ ਸਿੰਘ ਟਿਵਾਣਾ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨ ਲਈ ਸ਼ਿਰਕਤ ਕਰਨਗੇ। ਪਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਪ੍ਰਸਿੱਧ ਲੋਕ ਕਵੀ ਮਹਿੰਦਰ ਪਾਲ ਭੱਠਲ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਦਲਾਂ ਅਤੇ ਜਨਤਕ ਜੱਥੇਬੰਦੀਆਂ ਦੇ ਆਗੂ ਵੀ ਇਸ  ਬਰਸੀ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਹਨ।


LEAVE A REPLY

Please enter your comment!
Please enter your name here