
ਮਾਨਸਾ 16 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਚੋਥੀ ਨਾਇਟ ਦਾ ਉਦਘਾਟਨ ਇਕ ਮਹਾਨ ਸ਼ਖਸਅੀਤ ਤੇ ਸੇਵਾ ਦਾ ਪੁੰਜ ਸਮਾਜ ਸੇਵੀ ਰਾਧੇ ਸ਼ਾਮ ਬਾਂਗਲਾਨੇ ਕੀਤਾ ਤੇ ਅੱਜ ਨਾਈਟ ਦੀ ਰੀਬਨ ਕੱਟਣ ਦੀ ਰਸਮ ਨੂੰ ਰਾਧੇ ਸ਼ਾਮ ਬਾਂਗਲਾਨੇ ਆਪਣੇ ਸੁਭ
ਹੱਥਾ ਨਾਲ ਨਿਭਾਈਆ ਉਹਨਾ ਨੇ ਕਿਹਾ ਕਿ ਜੇ ਮਨ ਵਿਚ ਸ਼ੇਵਾ ਕਰਨ ਦਾ ਜਜਬਾ ਹੋਵੇ ਤਾ ਮਨੁੱਖ ਸਮਾਜ ਵਿਚ ਰਹਿ ਕੇ ਇਹ ਰੋਲ ਬਹੁਤ ਵਧੀਆ ਢੰਗ ਨਾਲ
ਨਿਭਾ ਸਕਦਾ ।ਉਹਨਾ ਨੇ ਕਿਹਾ ਕਿ ਰਮਾਇਣ ਇੱਕ ਅਜਿਹਾ ਇਤਿਹਾਸ ਹੈ ਜਿਸ ਤੋ ਸਿੱਖਿਆ ਲੈ ਕੇ ਅਮਲ ਕਰਨ ਦੀ ਲੋੜ ਹੈ ।ਸ੍ਰੀ ਸੁਭਾਸ ਕਲੱਬ ਰਜਿ ਮਾਨਸਾ
ਵੱਲੋ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਲੱਬ ਦੇ, ਪ੍ਰਧਾਨ ਸ੍ਰੀ ਪ੍ਰਵੀਨ ਗੋਇਲ,ਸੀ, ਮੈਨੇਜਮੈਟ ਦੇ ਕਮੇਟੀ ਦੇ ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆਂ , ਬਿਲਡਿੰਗ ਇੰਚਾਰਜ ਵਰੁਣ ਬਾਸਲ ਵੱਲੋ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।

ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਦੀ ਆਰਤੀ ਕਰ ਕੇ ਕੀਤਾ ਗਿਆ ।ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਕਿਸ ਤਰਾ ਮਹਾਰਾਜਾ ਜਨਕ ਨੇ ਪ੍ਰਾਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸ਼ੀਤਾ ਦਾ ਸਵੰਬਰ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ ।ਉਸ ਤੋ ਪਹਿਲਾ ਭਗਵਾਨ ਰਾਮ ਜਨਕ ਪੁਰੀ ਪੁਸਪਵਾਟਿਕਾ ਵਿਚ ਆੳੇੁਦੇ ਹਨ ।

ਤੇ ਪੁੂਜਾ ਲਈ ਫੁੱਲ ਲੈਣ ਤੋ ਬਾਅਦ ਵਿਚ ਸ਼ੀਤਾ ਮਾਤਾ ਦਾ ਮਾਂ ਗੋਰਾ ਦੀ ਪੂਜਾ ਕਰਨ ਪੁਸਪਵਾਟਿਕਾ ਵਿਚ ਸ਼ੀਤਾ ਦਾ ਰਾਮ ਨੂੰ ਦੇਖਣਾ ਤੇ ਸੋਚਣਾ ਨੇ ਕਿ ਜੇ ਮੇਰਾ ਸਵੰਬਰ ਇਹਨਾ ਨਾਲ ਹੋ ਜਾਵੇ ।ਸ਼ੀਤਾ ਮਾਤਾ ਮਨ ਚਾਹਾ ਵਰ ਲੈਣ ਲਈ ਧਨੁਸ ਦੀ ਆਰਤੀ ਕਰਨ ਤੇ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ ਤੇ ਆਪਣਾ ਕੀਤਾ ਹੋਇਆ ਪ੍ਰਣ ਵੱਖ ਵੱਖ ਦੇਸ਼ਾ ਦਾ ਰਾਜਿਆ ਨੁੂੰ ਸੁਣਾਉਣਾ ਵੱਖ ਵੱਖ ਦੇਸ ਦੇ ਰਾਜਿਆ ਵੱਲੋ ਧਨੁਸ ਤੋੜਨ ਲਈ ਜੋਰ ਲਾੳੇੁਣਾ ਰਾਜਾ ਜਨਕ ਦਾ ਨਿਰਾਸ਼ ਹੋਣਾ ਸਾਰੇ ਰਾਜਿ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ ਅਤੇ ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ ਵਿੱਸਵਾ ਮਿੱਤਰ ਜੀ ਦਾ ਲਛਮਣ ਦਾ ਬੋਲਣਾ ਚੰਗਾ ਨਾ ਲੱਗਣਾ ਸ੍ਰੀ ਰਾਮ ਚੰਦਰ ਦਰਬਾਰ ਵਿਚ ਭਗਵਾਨ ਪਰਸੁੂਰਾਮ ਦਾ ਆਉਣਾ ਪਰਸੁੂਰਾਮ ਤੇ ਸੰਵਾਦ ਦੇਖਣ ਯੋਗ ਸੀ ਲਛਮਣ ਤੇ ਪਰਸੂਰਾਮ ਦਾ ਸੰਵਾਦ ਦੇਖ ਕੇ ਲੋਕਾ ਨੇ ਤਾੜੀਆ ਮਾਰਿਆ ਅਤੇ ਲਛਮਣ ਪਰਸੂਰਾਮ ਦਾ ਸੀਨ ਦੇਖ ਕੇ ਇੰਜ ਲੰਘ ਰਿਹਾ ਸੀ ਕਿ ਖੁਦ ਭਗਵਾਨ ਪਰਸੂਰਾਮ ਇਸ ਦੁਨੀਆ ਤੇ ਉੱਤਰ ਆਏ ਜਨਕ ਨੇ ਜਦੋ ਮਾ ਸੀਤਾ ਨੂੰ ਤੋਰਿਆ ਤਾ ਮਾਤਾ ਸੀਤਾ ਦਾ ਵਿਦਾਇਗੀ ਦੇਖ ਕੇ ਸਾਰੇ ਦਰਸ਼ਨ ਭਾਵੁਕ ਹੋ ਗਏ ਸਭ ਦੀਆ ਅੱਖਾ ਭਰ ਆਈਆ

ਐਕਟਰ ਬਾਡੀ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਰਾਮ ਜੀ ਦੇ ਵਿਪਨ ਅਰੋੜਾ, ਲਛਮਣ ਜੀ ਸੋਨੂੰ ਰੱਲਾ ,ਸੀਤਾ ਮਾਤਾ ਵਿਕਾਸ ਸ਼ਰਮਾ ,
ਸਖੀਆਂ ਮਨੀ, ਨਿਰਮਲ, ਕਾਕੀ,ਹੈਪੀ, ,ਸੰਜੁੂ,ਭਾਟ ਰਾਜੂ ਬਾਵਾ,ਜਨਕ ਮਨੋਜ ਅਰੋੜਾਂ ,ਰਾਜੇ ਗਗਨ, ਨਰੇਸ ਬਾਂਸਲ , ਮਨੀਸ , ਸੋਨੁੂੰ ਸ਼ਰਮਾ , ਚੇਤਨ
,ਸਾਹਿਲ .ਮੇਹੁਲ, ਵਿਨਾਇਕ , ਬੱਬੂ , ਅਰੀਅਨ, ਜੀਵਨ, ਸੰਟੀ, ਸੇਵਕ ਸੰਦਲ, ਵਿਸਵਾਮਿੱਤਰ ਵਿਪਨ ਸੋਨੂੰ , ਪਰਸੂਰਾਮ ਵਿੱਕੀ ਸ਼ਰਮਾ ,ਭਰਤ ਰਮੇਸ ,
ਸਤਰੂਘਨ ਨਰੇਸ , ਸੁਮੰਤ ਗਗਨ ਵੱਲੋ ਬਾਖੂਬੀ ਢੰਗ ਨਾਲ ਨਿਭਾਏ ਗਏ।ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਬਾਖੂਬੀ
ਨਿਭਾਈ।
