ਮਾਨਸਾ 5 ਮਾਰਚ ((ਸਾਰਾ ਯਹਾ,ਬਪਸ ) ਮਾਨਸਾ ਵਿਖੇ ਨਵੇਂ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਖੇਮਕਰਨ ਲਗਾਏ ਗਏ ਹਨ।ਜਿਨ੍ਹਾਂ ਨੇ ਆਪਣਾ ਚਾਰਜ ਸੰਭਾਲ ਕੇ ਜੇਲ੍ਹ ਦੇ ਕੰਮਕਾਰ ਅਰੰਭ ਦਿੱਤੇ ਹਨ ।ਸਤਨਾਮ ਸਿੰਘ ਖੇਮਕਰਨ ਪਹਿਲਾਂ ਅੰਮ੍ਰਿਤਸਰ ਵਿਖੇ ਆਪਣੀ ਸੇਵਾ ਨਿਭਾ ਚੁੱਕੇ ਹਨ ।ਉਨ੍ਹਾਂ ਕਿਹਾ ਕਿ ਉਹ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆ ਨੂੰ ਇਨਸਾਫ਼ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ।ਨਸ਼ੇਖੋਰੀ ਆਦਿ ਸਮਾਜਿਕ ਬੁਰਾਈਆਂ ਦੇ ਖਿਲਾਫ਼ ਵਿੱਢੀ ਮੁਹਿੰਮ ਚ ਅਜਿਹੇ ਧੰਦੇ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਾਜ ਆਉਣ ਫੜੇ ਗੲੇ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀ ਜਾਵੇਗਾ ।ਉਨ੍ਹਾਂ ਦੱਸਿਆ ਕਿ ਜੇਲ ਦੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਮੋਬਾਇਲ ਆਦਿ ਤੇ ਪੂਰਨ ਪਾਬੰਦੀ ਲਗਾਈ ਗਈ ਉਹ ਕੋਈ ਮੁਲਾਜਮ ਹੋਵੇ ਜਾ ਹੋਰ।ਉਨ੍ਹਾਂ ਕਿਹਾ ਕਿ ਉਹ ਜੇਲ੍ਹ ਵਿਚ ਖੇਡਾਂ ਜਿਵੇ ਬਾਲੀਬਾਲ,ਬਾਸਕਟ ਬਾਲ ਰੱਸਾ ਕਸੀ ਖੇਡਾਂ ਸੁਰੂ ਕਰਵਾਈਆਂ ਹਨ ਅਤੇ ਮੈਡੀਕਲ ਕੈਪ ਦਾ ਵੀ ਪ੍ਰਬੰਧ ਕਰ ਰਹੇ ਹਨ ਤਾ ਜੋ ਜੇਲ ਵਿੱਚ ਬੰਦ ਬਿਮਾਰੀਆ ਤੋ ਪੀੜਤ ਬੰਦੀਆ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਸਮੇ ਸਿਰ ਇਲਾਜ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਸਮਾਜ ਵਿੱਚ ਰਹਿ ਰਹੇ ਲੋਕਾਂ ਨੂੰ ਮਾੜੇ ਕੰਮਾ ਤੋ ਬਚ ਕੇ ਚੰਗੇ ਇਨਸਾਨ ਬਣਨਾ ਚਾਹੀਦਾ ਹੈ ਨਸਿਆ ਦੇ ਮੁਕੰਮਲ ਖਤਮੇ ਲਈ ਪੁਲਿਸ ਪ੍ਰਸਾਸਨ ਦੀ ਮੱਦਦ ਕਰਨੀ ਚਾਹੀਦੀ ਹੈ ਤਾ ਕਿ ਸਮਾਜ ਨੂੰ ਨਿਰੋਗ ਬਣਾਇਆ ਜਾ ਸਕੇ ਜਿਸ ਨਾਲ ਜੀਵਨ ਵਿੱਚ ਖੁਸੀਆ ਭਰੀਆ ਜਾ ਸਕਣ।