*ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੀਆਂ ਗਤੀਵਿਧੀਆਂ ‘ਤੇ ਚੁੱਕੇ ਸਵਾਲ*

0
32

ਚੰਡੀਗੜ੍ਹ 23,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)  : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫੇਰ ਆਪਣੀ ਹੀ ਪਾਰਟੀ ‘ਤੇ ਵੱਡੇ ਸਵਾਲ ਚੁੱਕੇ ਹਨ। ਸੋਨੀਆ ਗਾਂਧੀ ਵੱਲੋਂ ਜੀ-23 ਦੇ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ‘ਤੇ ਸਵਾਲ ਚੁੱਕਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਭ ਕੇਡਰ ਨੂੰ ਨਿਰਾਸ਼ ਕਰਨਗੀਆਂ ਤੇ ਇਸ ਦੇ ਨਾਲ ਪਾਰਟੀ ‘ਚ ਹੋਰ ਅਸਹਿਮਤੀਆਂ ਬਣਨਗੀਆਂ ਤੇ ਹੋਰ ਵੀ ਬਾਗੀ ਬਣ ਸਕਦੇ ਹਨ। 

ਜਾਖੜ ਨੇ ਟਵੀਟ ਕਰ ਲਿਖਿਆ ਕਿ ਅਸਹਿਮਤੀ ਰੱਖਣ ਵਾਲਿਆਂ ਸਮੇਤ..’ਬਹੁਤ ਹੋ ਗਿਆ’…ਇਹ ਨਾ ਸਿਰਫ ਅਥਾਰਟੀ ਨੂੰ ਕਮਜ਼ੋਰ ਕਰੇਗਾ ਬਲਕਿ ਨਾਲ ਹੀ ਪਾਰਟੀ ਕਾਡਰ ਨੂੰ ਨਿਰਾਸ਼ ਕਰਨ ਦੇ ਨਾਲ-ਨਾਲ ਹੋਰ ਅਸਹਿਮਤੀ ਨੂੰ ਵੀ ਉਤਸ਼ਾਹਿਤ ਕਰੇਗਾ।

ਸੁਨੀਲ ਜਾਖੜ ਨੇ ਸ਼ਾਇਰੀ ‘ਚ ਟਵੀਟ ਕੀਤਾ ਅਤੇ ਲਿਖਿਆ ਕਿ ,’ਝੁਕ ਕਰ ਸਲਾਮ ਕਰਨੇ ਮੇਂ ਕਯਾ ਹਰਜ਼ ਹੈ ਪਰ ਸਰ ਇਤਨਾ ਬੀ ਮਤ ਝੁਕਾਓ ਕਿ ਦਸਤਾਰ ਗਿਰ ਜਾਏ। ਜਿਸ ‘ਚ ਸੁਨੀਲ ਜਾਖੜ ਨੇ ਸਿੱਧੇ ਤੌਰ ‘ਤੇ ਕਿਹਾ ਬਾਗੀ ਆਗੂਆਂ ਨਾਲ ਮੁਲਾਕਾਤਾਂ ਪਾਰਟੀ ਦੇ ਬਾਕੀ ਆਗੂਆਂ ‘ਤੇ ਅਸਰ ਕਰੇਗਾ ਅਤੇ ਇਸ ਨਾਲ ਪਾਰਟੀ ਦੇ ਬਾਕੀ ਆਗੂਆਂ ਨੂੰ ਅਸਹਿਮਤੀ ਹੋ ਸਕਦੀ ਹੈ। 

ਦਸ ਦਈਏ ਕਿ ਸੋਨੀਆ ਗਾਂਧੀ ਵੱਲੋਂ ਜੀ-23 ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਬੀਤੇ ਦਿਨ ਵੀ ਮੀਟਿੰਗ ਕੀਤੀ ਗਈ , ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸੰਭਾਵਿਤ ਹੱਲਾਂ ਬਾਰੇ ਗੱਲ ਕੀਤੀ – ਇੱਕ ਅਜਿਹਾ ਕਦਮ ਜੋ ਸੰਕੇਤ ਦਿੰਦਾ ਹੈ ਕਿ ਉਹ ਅਸੰਤੁਸ਼ਟ ਸਮੂਹ ਨੂੰ ਸ਼ਾਂਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਏਗੀ

ਸੂਤਰਾਂ ਮੁਤਾਬਕ ਸੰਸਦ ਮੈਂਬਰ ਅਤੇ ਪੱਤਰ ਲੇਖਕ ਆਨੰਦ ਸ਼ਰਮਾ, ਵਿਵੇਕ ਟਾਂਖਾ ਅਤੇ ਮਨੀਸ਼ ਤਿਵਾੜੀ ਵੀ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਤੈਅ ਕੀਤੀ ਗਈ ਇਸ ਮੀਟਿੰਗ ਵਿਚ ਸ਼ਾਮਲ ਹੋਏ । ਸੱਦਾ ਪੱਤਰ ਦੋ ਹੋਰ ਪੱਤਰ ਲੇਖਕਾਂ – ਭੁਪਿੰਦਰ ਹੁੱਡਾ ਅਤੇ ਪ੍ਰਿਥਵੀਰਾਜ ਚਵਾਨ ਨੂੰ ਵੀ ਗਏ – ਜੋ ਸ਼ਹਿਰ ਤੋਂ ਬਾਹਰ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ। ਸ਼ੁੱਕਰਵਾਰ ਨੂੰ, ਸੋਨੀਆ ਨੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ, ਜੋ ਜੀ-23 ਸਮੂਹ ਦੇ ਮੁਖੀ ਹਨ, ਨਾਲ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਮੁਲਾਕਾਤ ਕੀਤੀ, ਜਦਕਿ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਹੁੱਡਾ ਨਾਲ ਮੁਲਾਕਾਤ ਕੀਤੀ।

LEAVE A REPLY

Please enter your comment!
Please enter your name here