ਚੰਡੀਗੜ੍ਹ (ਸਾਰਾ ਯਹਾਂ): ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾਪਲਟ ਮਗਰੋਂ ਸਭ ਪਾਸੇ ਇਹ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਰਣਨਿਤੀ ਕੀ ਹੋਏਗੀ।ਆਪਣੇ ਦਿੱਲੀ ਦੌਰੇ ਮਗਰੋਂ ਚੰਡੀਗੜ ਏਅਰਪੋਰਟ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਬੀਜੇਪੀ ‘ਚ ਸ਼ਾਮਿਲ ਨਹੀਂ ਹੋ ਰਹੇ।
ਦਰਅਸਲ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਮਰਗੋਂ ਕਿਆਸਰਾਈਆਂ ਸਨ ਕਿ ਕੈਪਟਨ ਬੀਜੇਪੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਪਰ ਕੈਪਟਨ ਨੇ ਖੁਦ ਇਨ੍ਹਾਂ ਕਿਆਸਰਾਈਆਂ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਵਿਚਾਲੇ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਇਰਾਨਾ ਅੰਦਾਜ਼ ‘ਚ ਕੈਪਟਨ ਤੇ ਤਨਜ ਕੱਸਿਆ ਹੈ। ਆਪਣੇ ਟਵੀਟ ਰਾਹੀਂ ਜਾਖੜ ਨੇ ਕਿਹਾ, “ਕੁੱਛ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ!”
ਉਧਰ ਕੈਪਟਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਬੀਜੇਪੀ ‘ਚ ਸ਼ਾਮਲ ਨਹੀਂ ਹੋਣ ਜਾ ਰਹੇ। ਹਾਲਾਂਕਿ ਉਨ੍ਹਾਂ ਕਿਹਾ ਕਿ “ਮੈਂ ਸਹੀ ਸਮਾਂ ਆਉਣ ‘ਤੇ ਅਗਲੀ ਰਣਨੀਤੀ ਦਾ ਐਲਾਨ ਕਰਾਂਗਾ।”
ਸਾਬਕਾ ਮੁੱਖ ਮੰਤਰੀ ਨੇ ਕਿਹਾ “ਅਜੀਤ ਡੋਵਾਲ ਨਾਲ ਸੁਰੱਖਿਆ ਦੇ ਮੁੱਦੇ ‘ਤੇ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਪਿਛਲੇ 4 ਸਾਲ ਤੋਂ ਕੀ ਹੋ ਰਿਹਾ ਹੈ ਪੰਜਾਬ ਵਿੱਚ? ਹਰ ਰੋਜ਼ ਡਰੋਨ ਆ ਰਹੇ ਹਨ। ਇਸ ਬਾਬਤ ਹੀ ਸੁਰੱਖਿਆ ਮੁੱਦੇ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਇਹ ਸਭ ਜਾਣਕਾਰੀ ਮੈਂ ਨੈਸ਼ਨਲ ਸੁਰੱਖਿਆ ਏਜੰਸੀ ਨੂੰ ਦਿੱਤੀ ਹੈ।”
ਨਵਜੋਤ ਸਿੱਧੂ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਨੇ ਕਿਹਾ, “ਫਾਈਨਲ ਫੈਸਲਾ ਚਰਨਜੀਤ ਸਿੰਘ ਚੰਨੀ ਦਾ ਹੈ ਨਾ ਕਿ ਨਵਜੋਤ ਸਿੱਧੂ ਦਾ, ਸਿੱਧੂ ਦਾ ਕੰਮ ਹੈ ਪਾਰਟੀ ਨੂੰ ਚਲਾਉਣਾ, ਸਰਕਾਰ ਚਲਾਉਣ ਦਾ ਕੰਮ ਚਰਨਜੀਤ ਸਿੰਘ ਚੰਨੀ ਕੋਲ ਹੈ।” ਕੈਪਟਨ ਨੇ ਕਿਹਾ “ਮੇਰੇ ਸਮੇਂ ਵਿਚ 9 ਸਾਲ ਕਈ ਪ੍ਰਧਾਨ ਰਹੇ ਹਨ। ਪਰ ਜੋ ਹਾਲ ਸਿੱਧੂ ਨੇ ਕਰ ਦਿੱਤਾ ਹੈ ਉਹ ਕਿਸੇ ਨਹੀਂ ਕੀਤਾ।”