
ਚੰਡੀਗੜ੍ਹ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਏ ਹਿੰਸਾ ਮਗਰੋਂ ਲਾਪਤਾ ਕਿਸਾਨਾਂ ਦਾ ਪਤਾ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਸਾਂਭ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋ ਟੈਲੀਫੋਨ ਨੰਬਰ ਜਾਰੀ ਕਰਦੇ ਹੋਏ ਕਿਹਾ ਲੋਕ ਲਾਪਤਾ ਮੈਂਬਰਾਂ ਦੀ ਸੂਚਨਾ ਇਨ੍ਹਾਂ ਨੰਬਰਾਂ ਰਾਹੀਂ ਦੇ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੀ ਜਾਣਕਰੀ ਉਨ੍ਹਾਂ ਦੇ ਸਫ਼ਦਰਗੰਜ ਰੋਡ ਵਾਲੇ ਘਰ ‘ਤੇ ਵੀ ਦਿੱਤੀ ਜਾ ਸਕਦੀ ਹੈ।
ਇਸ ਸਬੰਧੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿੱਚ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਫਰੀ ਕਾਨੂੰਨੀ ਸਹਾਇਤਾ ਦੇ ਇਲਾਵਾ ਅਕਾਲੀ ਦਲ ਪੰਜਾਬ ਦੇ ਲਾਪਤਾ ਲੋਕਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਲੈ ਰਹੀ ਹੈ।

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਦਿੱਲੀ ਪੁਲਿਸ ਬਿਨ੍ਹਾ ਪੰਜਾਬ ਪੁਲਿਸ ਨੂੰ ਦੱਸੇ ਅੰਦੋਲਨ ਦੇ ਨਾਮ ਤੇ ਕਿਵੇਂ ਪੰਜਾਬ ਤੋਂ ਚੁੱਕ ਰਹੀ ਹੈ। ਮੁੱਖ ਮੰਤਰੀ ਚੈੱਕ ਕਰਨ ਕੀ ਕਾਨੂੰਨੀ ਪ੍ਰਕ੍ਰਿਆ ਪੂਰੀ ਕੀਤੇ ਬਿਨਾਂ ਕਿਵੇਂ ਦਿੱਲੀ ਪੁਲਿਸ ਪੰਜਾਬ ਤੋਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਪਹੁੰਚ ਰਹੀ ਹੈ।
