*ਸੁਖਬੀਰ ਬਾਦਲ ਨੇ ਮਾਰੀ ਨਾਜਾਇਜ਼ ਮਾਈਨਿੰਗ ‘ਤੇ ਲਾਈਵ ਰੇਡ*

0
32

ਅੰਮ੍ਰਿਤਸਰ  30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ‘ਤੇ ਲਾਈਵ ਰੇਡ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪੱਤਰਕਾਰ ਵੀ ਮੌਜੂਦ ਸੀ। ਸੁਖਬੀਰ ਬਾਦਲ ਦੇ ਛਾਪੇ ਮਗਰੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟਿੱਪਰ ਚਾਲਕ ਤੇ ਜੇਸੀਬੀ ਮਸ਼ੀਨਾਂ ਵਾਲੇ ਆਪਣਾ ਸਾਮਾਨ ਲੈ ਕੇ ਉੱਥੋਂ ਦੀ ਫ਼ਰਾਰ ਹੋ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਦਰਿਆ ਨੇੜੇ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।

ਦਰਅਸਲ ਰੇਤ ਮਾਫੀਆ ਤੇ ਲੈਂਡ ਮਾਫੀਆ ‘ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਤਹਿਤ ਹੀ ਸੁਖਬੀਰ ਬਾਦਲ ਮੀਡੀਆ ਨਾਲ ਮਾਈਨਿੰਗ ਸਾਈਟ ‘ਤੇ ਪਹੁੰਚੇ। ਜ਼ਿਲ੍ਹਾ ਐਸਐਸਪੀ ਨੂੰ ਮੌਕੇ ‘ਤੇ ਨਾਜਾਇਜ਼ ਮਾਈਨਿੰਗ ਦਿਖਾਉਣ ਲਈ ਮੌਕੇ ‘ਤੇ ਬੁਲਾਇਆ ਗਿਆ।

ਕਾਂਗਰਸ ਅਕਾਲੀ ਦਲ ‘ਤੇ ਰੇਤ ਮਾਫੀਆ ਨੂੰ ਸ਼ਹਿ ਦੇਣ ਦਾ ਇਲਜ਼ਾਮ ਹੈ। ਹੁਣ ਅਕਾਲੀ ਦਲ ਕੈਪਟਨ ਰਾਜ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਪਹੁੰਚਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਕਰਾਵਾਈ ਕਰਨ ਦਾ ਡਰਾਮਾ ਕਰਦੀ ਹੈ ਪਰ ਇਸ ਦੇ ਮੰਤਰੀ ਤੇ ਵਿਧਾਇਕ ਖ਼ੁਦ ਨਾਜਾਇਜ਼ ਮਾਈਨਿੰਗ ਕਰਵਾਉਂਦੇ ਹਨ।

LEAVE A REPLY

Please enter your comment!
Please enter your name here