*ਸੁਖਬੀਰ ਬਾਦਲ ਦਾ DGP ‘ਤੇ ਵੱਡਾ ਹਮਲਾ, ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ*

0
45

ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਡੀਜੀਪੀ ਚਟੋਪਾਧਿਆਏ ਤੇ ਚਰਨਜੀਤ ਚੰਨੀ ਤੇ ਹਮਲਾ ਬੋਲਿਆ ਹੈ।ਸੁਖਬੀਰ ਬਾਦਲ ਨੇ ਡੀਜੀਪੀ ਚਟੋਪਾਧਿਆਏ ‘ਤੇ ਤਿੱਖਾ ਹਮਲਾ ਬੋਲਦੇ ਕਿਹਾ, “ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ ਹੈ।”

ਸੁਖਬੀਰ ਬਾਦਲ ਨੇ ਕਿਹਾ, “ਬਿਕਰਮ ਮਜੀਠੀਆ ‘ਤੇ ਕੇਸ ਵੀ ਚਟੋਪਾਧਿਆਏ ਨੇ ਹੀ ਦਰਜ ਕੀਤਾ।ਚਟੋਪਾਧਿਆਏ ਦੇ ਘਰ ਹੀ ਮਾਫੀਆ ਦੀ ਮੀਟਿੰਗ ਹੋਈ।ਚਟੋਪਾਧਿਆਏ ਨੂੰ ਤਾਂ ਜੇਲ੍ਹ ‘ਚ ਹੁਣਾ ਚਾਹੀਦਾ।ਉਸੇ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਖ਼ਤਰਾ ਪੈਦਾ ਹੋਇਆ।”


ਚਰਨਜੀਤ ਚੰਨੀ ਨੂੰ ਘੇਰਦੇ ਹੋਏ ਬਾਦਲ ਨੇ ਕਿਹਾ, “ਚੰਨੀ ਦੇ ਉਪਰ ਸਿਰਫ ਮਾਈਨਿੰਗ ਹੀ ਨਹੀਂ, ਡਰੱਗਜ਼ ਦੇ ਮਾਮਲੇ ਵਿੱਚ ਵੂੀ FIR ਦਰਜ ਕੀਤੀ ਜਾਣੀ ਚਾਹੀਦੀ ਹੈ।ਸਾਨੂੰ ਪੁਲਿਸ ਨੇ ਕਿਹਾ ਕਿ ਚੰਨੀ ਦਾ ਹੁਕਮ ਹੈ ਕਿ ਮਾਈਨਿੰਗ ਨੂੰ ਰੋਕਿਆ ਨਾ ਜਾਵੇ।”

ਅਰਵਿੰਦ ਕੇਜਰੀਵਾਲ ਤੇ ਨਿਸ਼ਾਨ ਸਾਧਦੇ ਬਾਦਲ ਨੇ ਕਿਹਾ, “ਕੇਜਰੀਵਾਲ ਦੋਗਲਾ ਇਨਸਾਨ ਹੈ, ਪੰਜਾਬੀਆਂ ਦੇ ਖਿਲਾਫ ਹੈ, ਦਵਿੰਦਰਪਾਲ ਭੁੱਲਰ ਨੂੰ ਰਿਹਾਅ ਨਹੀਂ ਕਰ ਰਿਹਾ।3 ਵਾਰ ਫਾਈਲ ਗਈ ਪਰ ਕਲੀਅਰ ਨਹੀਂ ਕੀਤੀ।ਪੰਜਾਬ ਦੇ ਲੋਕ ਕੇਜਰੀਵਾਲ ‘ਤੇ ਕਿਉਂ ਯਕੀਨ ਕਰਨ?”

ਉਨ੍ਹਾਂ ਕਿਹਾ, “ਕੇਜਰੀਵਾਲ ਜੋ ਮਰਜ਼ੀ ਸਰਵੇ ਕਰਵਾ ਲੈਣ ਪਰ, ਜਿੱਤਣ ਵਾਲਾ ਨਹੀਂ ਹੈ, ਦਿੱਲੀ ਸਰਕਾਰ ਦਾ ਪੈਸਾ ਸਰਵੇ ‘ਤੇ ਲਾਇਆ ਜਾ ਰਿਹਾ ਹੈ।” BJP ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ, ਪੰਜਾਬ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ।”

LEAVE A REPLY

Please enter your comment!
Please enter your name here