
ਚੰਡੀਗੜ੍ਹ: 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ।ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ‘ਚ ਸਰਕਾਰ ਬਣਨ ‘ਤੇ 1 ਅਨੁਸੂਚਿਤ ਜਾਤੀ ਅਤੇ 1 ਹਿੰਦੂ ਭਾਈਚਾਰੇ ਤੋਂ ਵਿਧਾਇਕ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਉਹ ਬੰਗਾ ਪਹੁੰਚੇ ਸੀ ਜਿੱਥੇ ਉਹਨਾਂ ਇਹ ਐਲਾਨ ਕੀਤਾ ਹੈ।
ਸੁਖੀਬਰ ਬਾਦਲ ਨੇ ਟਵੀਟ ਕਰ ਕਿਹਾ, “ਅੱਜ ਮੈਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਤਰਫੋਂ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਸਾਡੀ ਸਰਕਾਰ ਵਿੱਚ 2 ਵਿੱਚੋਂ 1 ਉਪ ਮੁੱਖ ਮੰਤਰੀ ਬਸਪਾ ਦਾ ਹੋਵੇਗਾ।”
