
ਜਲੰਧਰ (ਸਾਰਾ ਯਹਾਂ): ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।ਕਿਸਾਨਾ ਨੇ ਸੁਖਬੀਰ ਬਾਦਲ ਤੇ ਜੁੱਤੀ ਵੀ ਸੁੱਟੀ।ਦਰਅਸਲ, ਡੀਏਵੀ ਯੂਨੀਵਰਸਿਟੀ ਨੇੜੇ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਸ਼ੁਰੂ ਕਰ ਦਿੱਤਾ।ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ ਵਿੱਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਸੁਖਬੀਰ ਬਾਦਲ ਦੀ ਰੈਲੀ ‘ਤੇ ਜੁੱਤੀ ਵੀ ਸੁੱਟੀ ਜਦੋਂ ਉਹ ਉੱਥੋਂ ਲੰਘੇ ਸੀ।
ਸੜਕ ਦੇ ਕਿਨਾਰੇ ਖੜ੍ਹੇ ਕਿਸਾਨਾਂ ਵੱਲੋਂ ਸੁੱਟੀ ਗਈ ਜੁੱਤੀ ਉਨ੍ਹਾਂ ਦੀ ਕਾਰ ਦੇ ਟਾਇਰ ‘ਤੇ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਅਤੇ ਸੁਖਬੀਰ ਦੇ ਕਾਫਲੇ ਨੂੰ ਉਥੋਂ ਬਾਹਰ ਕੱਢਿਆ।ਮੌਕੇ ‘ਤੇ ਪੁਲਿਸ ਫੋਰਸ ਵੀ ਤਾਇਨਾਤ ਸੀ।ਇਸ ਦੌਰਾਨ ਪਠਾਨਕੋਟ ਚੌਕ ‘ਤੇ ਟ੍ਰੈਫਿਕ ਜਾਮ ਹੋਣ ਕਾਰਨ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
