*ਸੁਖਪਾਲ ਬਾਂਸਲ ਬਣੇ ਸ਼੍ਰੀ ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ*

0
127

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) : ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਦੀ ਕਮੇਟੀ ਦੀ ਚੌਣ ਐਡਵੋਕੇਟ ਆਤਮਾ ਰਾਮ ਅਤੇ ਰਾਕੇਸ਼ ਖਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜਾਗਰਣ ਮੰਡਲੀ ਦੇ ਚੇਅਰਮੈਨ ਪ੍ਰਵੀਨ ਟੋਨੀ ਸ਼ਰਮਾਂ ਅਤੇ ਜਨਰਲ ਸਕੱਤਰ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਭਾ ਦੇ ਕੈਸ਼ੀਅਰ ਈਸ਼ਵਰ ਗੋਇਲ ਵਲੋਂ ਪਿਛਲੇ ਸਾਲ ਦਾ ਲੇਖਾ ਜੋਖਾ ਦੱਸਿਆ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ ਮੰਡਲ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਾਲ 2023-24 ਲਈ ਮੰਡਲੀ ਦੀ ਚੋਣ ਕੀਤੀ ਗਈ ਜਿਸ ਵਿੱਚ ਭੀਮ ਸੈਨ ਹੈਪੀ, ਰਾਕੇਸ਼ ਖਿਆਲਾ, ਸੁਰਿੰਦਰ ਨੰਗਲੀਆ, ਮਨਜੀਤ ਬੱਬੀ ਅਤੇ ਬਨਵਾਰੀ ਬਜਾਜ ਸਰਪ੍ਰਸਤ, ਸੁਖਪਾਲ ਬਾਂਸਲ ਪ੍ਰਧਾਨ, ਕੇਸ਼ੀ ਸ਼ਰਮਾਂ ਸੀਨੀਅਰ ਵਾਈਸ ਪ੍ਰਧਾਨ, ਮੁਕੇਸ਼ ਬਾਂਸਲ ਵਾਈਸ ਪ੍ਰਧਾਨ, ਸੰਜੀਵ ਅਰੋੜਾ ਜਨਰਲ ਸਕੱਤਰ, ਈਸ਼ਵਰ ਗੋਇਲ ਖਜ਼ਾਨਚੀ, ਵਿਸ਼ਾਲ ਵਿੱਕੀ ਜੁਆਇੰਟ ਸਕੱਤਰ, ਵਿਜੇ ਕਮਲ ਮਹੰਤ, ਐਡਵੋਕੇਟ ਆਤਮਾ ਰਾਮ ਲੀਗਲ ਐਡਵਾਈਜਰ,ਪ੍ਰਵੀਨ ਟੋਨੀ ਸ਼ਰਮਾਂ ਚੇਅਰਮੈਨ ਮੰਡਲ, ਲਛਮਨ ਦਾਸ ਚੇਅਰਮੈਨ ਸ਼ਕਤੀ ਭਵਨ, ਤਰਸੇਮ ਹੌਡਾਂ ਅਤੇ ਵਿਪਨ ਅਰੋੜਾ ਸ੍ਰੀ ਦੁਰਗਾ ਭਵਨ ਦੇ ਚੇਅਰਮੈਨ ਲਗਾਏ ਗਏ ਹਨ। ਨਵ ਨਿਯੁਕਤ ਪ੍ਰਧਾਨ ਸੁਖਪਾਲ ਬਾਂਸਲ ਨੇ ਦੱਸਿਆ ਕਿ ਸ਼੍ਰੀ ਦੁਰਗਾ ਭਵਨ ਵਿਖੇ ਯਾਤਰੀਆਂ ਦੇ ਠਹਿਰਣ ਲਈ ਕਮਰਿਆਂ ਦਾ ਨਿਰਮਾਣ ਕਰਨ ਦੀ ਤਜਵੀਜ਼ ਰੱਖੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਇਹਨਾਂ ਕਮਰਿਆਂ ਦੀ ਉਸਾਰੀ ਵਧੀਆ ਢੰਗ ਨਾਲ ਕਰਵਾਉਣ ਅਤੇ ਏ.ਸੀ.ਕਮਰੇ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਜਿਹਨਾਂ ਕਮਰਿਆਂ ਨੂੰ ਬਹੁਤ ਘੱਟ ਰੇਟਾਂ ਤੇ ਯਾਤਰੀਆਂ ਲਈ ਮੁਹਈਆ ਕਰਵਾਏ ਜਾਇਆ ਕਰਨਗੇ। ਇਸ ਮੌਕੇ ਜਗਤ ਰਾਮ ਗਰਗ,ਕੇਵਲ ਸਿੰਗਲਾ, ਅਨਿਲ ਸਿੰਗਲਾ,ਕ੍ਰਿਸ਼ਨ ਵਰਮਾ,ਰਮੇਸ਼ ਕੁਮਾਰ, ਨਵਜੋਤ ਬੱਬੀ, ਕੁਲਵਿੰਦਰ ਸਦਿਓਡਾ ਸਮੇਤ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here