ਚੰਡੀਗੜ੍ਹ 27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਹਾਈ ਕੋਰਟ ਨੇ ਉਨ੍ਹਾਂ ਗੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਤੇ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਹੈ ਕਿ ਅੱਜ ਅਸੀਂ ED-BJP ਤੇ ਸਾਡੇ ਵਿਰੋਧੀਆਂ ਵੱਲੋਂ ਬਦਲਾਖੋਰੀ ਤਹਿਤ ਕਰਵਾਏ ਸਰਾਸਰ ਝੂਠੇ ਮੁਕੱਦਮੇ ਦੀ 50 ਫੀਸਦੀ ਜੰਗ ਜਿੱਤ ਲਈ ਹੈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਬਕਾਇਆ ਅੱਧੀ ਜੰਗ ਅਸੀਂ 20 ਫ਼ਰਵਰੀ ਨੂੰ ਵੀ ਜਿੱਤਾਂਗੇ ਤੇ ਕਾਨੂੰਨ ਦੀ ਅਦਾਲਤ ਵਿੱਚ ਵੀ ਬੇਗੁਨਾਹ ਸਾਬਤ ਹੋਵਾਂਗੇ ਕਿਉਂਕਿ ਮੇਰੇ ਪਿਤਾ ਨੇ ਕਦੇ ਵੀ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ।