*ਸੁਖਜਿੰਦਰ ਪਾਲ ਸਿੰਘ ਗਿੱਲ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਲੈਕਚਰਾਰ ਰਮਨਦੀਪ ਸਿੰਘ ਸਕੱਤਰ ਚੁਣੇ ਗਏ*

0
5

ਬਠਿੰਡਾ 14 ਅਕਤੂਬਰ  (ਸਾਰਾ ਯਹਾਂ/ਮੁੱਖ ਸੰਪਾਦਕ ): ਅੱਜ ਹੈਂਡਬਾਲ ਐਸੋਸੀਏਸ਼ਨ ਬਠਿੰਡਾ ਦੀ ਅਹਿਮ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਪੁਰਾਣੀ ਚੁਣੀ ਹੋਈ ਕਮੇਟੀ ਭੰਗ ਕਰਕੇ ਜ਼ਿਲ੍ਹਾ ਖੇਡ ਦਫ਼ਤਰ ਵਲੋਂ ਨਿਯੁਕਤ ਕੀਤੇ ਚੋਣ ਅਬਜਰਵਰ ਮਨਜਿੰਦਰ ਸਿੰਘ ਫੁੱਟਬਾਲ ਕੋਚ ਅਤੇ ਹਰਪ੍ਰੀਤ ਸਿੰਘ ਵਾਲੀਬਾਲ ਕੋਚ ਦੀ ਨਿਗਰਾਨੀ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹੈਂਡਬਾਲ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਤੇ ਖਿਡਾਰੀਆਂ ਨੇ ਭਾਗ ਲਿਆ।ਅੱਜ ਚੁਣੀ ਗਈ ਕਮੇਟੀ ਵਿੱਚ ਲੈਕਚਰਾਰ ਸੁਖਜਿੰਦਰਪਾਲ  ਸਿੰਘ ਗੋਗੀ ਗਿੱਲ ਪ੍ਰਧਾਨ ਅਤੇ ਲੈਕਚਰਾਰ ਰਮਨਦੀਪ ਸਿੰਘ ਸਕੱਤਰ ਚੁਣੇ ਗਏ।ਹੋਰ ਅਹੁਦੇਦਾਰਾਂ ਵਿੱਚ ਸੀਨੀਅਰ ਵਾਈਸ ਪ੍ਰਧਾਨ ਵਿੱਚ ਪਰਮਜੀਤ ਸਿੰਘ, ਹਰਚਰਨ ਸਿੰਘ, ਵੀਰਪਾਲ ਕੌਰ,ਵਾਇਸ ਪ੍ਰਧਾਨ ਪ੍ਰਫੈਸਰ ਸਤਨਾਮ ਸਿੰਘ, ਚਮਕੋਰ ਸਿੰਘ, ਸੁਖਜਿੰਦਰ ਪਾਲ ਕੌਰ, ਜੁਆਇੰਨ ਸੈਕਟਰੀ ਲਈ ਬਲਜੀਤ ਸਿੰਘ, ਬਲਤੇਜ ਸਿੰਘ, ਪੁਸ਼ਪਿੰਦਰ ਸਿੰਘ, ਖਜਾਨਚੀ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਕੂਲ ਸਪੋਰਟਸ ਕੋਆਰਡੀਨੇਟਰ, ਲੈਕਚਰਾਰ ਮਨਦੀਪ ਕੌਰ, ਅਤੇ ਪ੍ਰੈਸ ਸੈਕਟਰੀ ਲਈ ਗੁਰਵਿੰਦਰ ਸਿੰਘ, ਕੁਲਵੀਰ ਸਿੰਘ ਅਤੇ ਇਕਬਾਲ ਸਿੰਘ ਚੁਣੇ ਗਏ ਹਨ।       ਅੰਤ ਵਿੱਚ ਲੈਕਚਰਾਰ ਸੁਖਜਿੰਦਰ ਪਾਲ ਸਿੰਘ ਗਿੱਲ ਨੇ ਸਮੂਹ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ, ਅਤੇ ਉਹਨਾਂ ਕਿਹਾ ਕਿ ਉਹ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਆਪਣਾ ਕੰਮ ਤਨਦੇਹੀ ਨਾਲ ਕਰਨਗੇ ।

LEAVE A REPLY

Please enter your comment!
Please enter your name here